ਟਰੰਪ ਨੇ ਈਰਾਨ ਨੂੰ ਦਿੱਤੀ ਸਖ਼ਤ ਚੇਤਾਵਨੀ, ਜੰਗਬੰਦੀ ਟੁੱਟਣ ਨਾਲ ਮੱਧ ਪੂਰਬ ਵਿੱਚ ਤਣਾਅ ਵਧਿਆ !

0
2

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਈਰਾਨ ਵੱਲੋਂ ਖਾੜੀ ਖੇਤਰ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਅਤੇ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਜੰਗਬੰਦੀ ਲਗਭਗ ਖਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਈਰਾਨ ਦੇ ਫੌਜੀ ਠਿਕਾਣਿਆਂ, ਹਵਾਈ ਰੱਖਿਆ ਪ੍ਰਣਾਲੀਆਂ, ਰਾਡਾਰ ਅਤੇ ਰੈਵੋਲਿਊਸ਼ਨਰੀ ਗਾਰਡ ਨਾਲ ਸੰਬੰਧਿਤ ਕਿਸ਼ਤੀਆਂ ‘ਤੇ ਸਖ਼ਤ ਹਮਲੇ ਕੀਤੇ ਹਨ ਅਤੇ ਲੋੜ ਪਈ ਤਾਂ ਹੋਰ ਕਾਰਵਾਈ ਵੀ ਕੀਤੀ ਜਾਵੇਗੀ।

ਅਮਰੀਕੀ ਸੈਂਟਰਲ ਕਮਾਂਡ ਮੁਤਾਬਕ ਇਹ ਹਮਲੇ ਹੋਰਮੁਜ਼ ਜਲਡਮਰੂ ਵਿੱਚ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੀਤੇ ਗਏ। ਇਸ ਦੇ ਜਵਾਬ ਵਿੱਚ ਈਰਾਨ ਨੇ ਬਹਿਰੀਨ ਅਤੇ ਕੁਵੈਤ ਵਿੱਚ ਮੌਜੂਦ ਅਮਰੀਕੀ ਫੌਜੀ ਸਥਾਪਨਾਵਾਂ ‘ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਕੀਤੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਰੋਕ ਲਿਆ ਗਿਆ।

ਇਸ ਨਵੇਂ ਟਕਰਾਅ ਕਾਰਨ ਮੱਧ ਪੂਰਬ ਵਿੱਚ ਤਣਾਅ ਇੱਕ ਵਾਰ ਫਿਰ ਵਧ ਗਿਆ ਹੈ। ਟਰੰਪ ਨੇ ਕਿਹਾ ਕਿ ਗੱਲਬਾਤ ਜਾਰੀ ਰਹਿ ਸਕਦੀ ਹੈ, ਪਰ ਉਨ੍ਹਾਂ ਨੂੰ ਇਸ ਤੋਂ ਕਿਸੇ ਵੱਡੇ ਨਤੀਜੇ ਦੀ ਉਮੀਦ ਨਹੀਂ। ਦੂਜੇ ਪਾਸੇ ਈਰਾਨ ਨੇ ਕਿਹਾ ਹੈ ਕਿ ਉਹ ਕਿਸੇ ਵੀ ਦਬਾਅ ਅੱਗੇ ਨਹੀਂ ਝੁਕੇਗਾ।

ਤਣਾਅ ਦੇ ਮਾਹੌਲ ਦਾ ਅਸਰ ਵਿਸ਼ਵ ਬਾਜ਼ਾਰਾਂ ‘ਤੇ ਵੀ ਪਿਆ ਹੈ। ਟਰੰਪ ਦੇ ਬਿਆਨ ਤੋਂ ਬਾਅਦ ਬ੍ਰੈਂਟ ਕੱਚੇ ਤੇਲ ਦੀ ਕੀਮਤ ਵਿੱਚ 5 ਫੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅਮਰੀਕਾ ਨੇ ਈਰਾਨ ਨੂੰ ਅਮਰੀਕੀ ਡਾਲਰਾਂ ਵਿੱਚ ਤੇਲ ਵੇਚਣ ਦੀ ਦਿੱਤੀ ਗਈ ਛੂਟ ਵੀ ਰੱਦ ਕਰ ਦਿੱਤੀ ਹੈ।

ਇਸ ਦਰਮਿਆਨ, ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਜਾਰੀ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਦੋਵੇਂ ਪੱਖਾਂ ਵਿਚਕਾਰ ਤਣਾਅ ਘਟਾਉਣ ਲਈ ਜਲਦ ਕੋਈ ਕੂਟਨੀਤਿਕ ਹੱਲ ਨਾ ਨਿਕਲਿਆ ਤਾਂ ਇਸ ਸੰਘਰਸ਼ ਦਾ ਅਸਰ ਪੂਰੇ ਮੱਧ ਪੂਰਬ ਅਤੇ ਵਿਸ਼ਵ ਊਰਜਾ ਸਪਲਾਈ ‘ਤੇ ਪੈ ਸਕਦਾ ਹੈ।

#saddatvusa#DonaldTrump#WarUpdates#usa#iran

LEAVE A REPLY

Please enter your comment!
Please enter your name here