ਜੇ ਨੋਬੇਲ ਪੁਰਸਕਾਰ ਨਾਂ ਦਿੱਤਾ ਤਾਂ ਅਮਰੀਕਾ ਲਈ ਇਹ ਵੱਡੀ ਬੇਇਜ਼ਤੀ ਹੋਵੇਗੀ : ਡੋਨਾਲਡ ਟਰੰਪ

0
36

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਨਹੀਂ ਦਿੱਤਾ ਜਾਂਦਾ ਹੈ ਤਾਂ ਇਹ ਅਮਰੀਕਾ ਲਈ ਵੱਡੀ ਬੇਇਜ਼ਤੀ ਹੋਵੇਗੀ। ਗਾਜ਼ਾ ਸੰਘਰਸ਼ ਨੂੰ ਖਤਮ ਕਰਨ ਦੀ ਆਪਣੀ ਯੋਜਨਾ ਦਾ ਹਵਾਲਾ ਦਿੰਦੇ ਹੋਏ ਟਰੰਪ ਨੇ ਮੰਗਲਵਾਰ ਨੂੰ ਕੁਆਂਟੀਕੋ ਵਿੱਚ ਫੌਜੀ ਨੇਤਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਨੂੰ ਨਿਪਟਾ ਲਿਆ ਹੈ ਅਸੀਂ ਦੇਖਾਂਗੇ ਹਮਾਸ ਨੂੰ ਸਹਿਮਤ ਹੋਣਾ ਪਵੇਗਾ ਅਤੇ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਇਹ ਉਹਨਾਂ ਲਈ ਬਹੁਤ ਮੁਸ਼ਕਿਲ ਹੋਵੇਗਾ। ਪਰ ਸਾਰੇ ਅਰਬ ਦੇਸ਼ਾਂ ਮੁਸਲਿਮ ਦੇਸ਼ਾਂ ਨੇ ਸਹਿਮਤੀ ਦੇ ਦਿੱਤੀ ਹੈ !

ਇਜ਼ਰਾਇਲ ਸਹਿਮਤ ਹੋ ਗਿਆ ਹੈ ਇਹ ਇੱਕ ਵਧੀਆ ਗੱਲ ਹੈ ! ਟਰੰਪ ਨੇ ਕਿਹਾ ਹੈ ਕਿ ਜੇਕਰ ਗਾਜ਼ਾ ਸੰਘਰਸ਼ ਨੂੰ ਖਤਮ ਕਰਨ ਦੀ ਉਹਨਾਂ ਦੀ ਯੋਜਨਾ ਜਿਸ ਦਾ ਐਲਾਨ ਸੋਮਵਾਰ ਨੂੰ ਕੀਤਾ ਗਿਆ ਸੀ ਕੰਮ ਕਰਦੀ ਹੈ ਤਾਂ ਉਹਨਾਂ ਨੇ ਅੱਠ ਮਹੀਨਿਆਂ ਵਿੱਚ ਅੱਠ ਸੰਘਰਸ਼ਾਂ ਨੂੰ ਹੱਲ ਕਰਵਾ ਲਿਆ ਹੋਵੇਗਾ ! ਟਰੰਪ ਨੇ ਕਿਹਾ ਇਹ ਕਾਫੀ ਚੰਗਾ ਸਮਾਂ ਹੈ ! ਕਿਸੇ ਨੇ ਕਦੇ ਅਜਿਹਾ ਨਹੀਂ ਕੀਤਾ ! ਕੀ ਤੁਹਾਨੂੰ ਨੋਬਲ ਪੁਰਸਕਾਰ ਮਿਲੇਗਾ ?ਬਿਲਕੁਲ ਨਹੀਂ ! ਉਹ ਇਸ ਨੂੰ ਉਸ ਵਿਅਕਤੀ ਨੂੰ ਦੇਣਗੇ ਜਿਸ ਨੇ ਡੋਨਾਲਡ ਟਰੰਪ ਦੇ ਦਿਮਾਗ ਬਾਰੇ ਅਤੇ ਜੰਗ ਨੂੰ ਹੱਲ ਕਰਨ ਲਈ ਕੀ ਕਰਨਾ ਪਿਆ ਇਸ ਬਾਰੇ ਇੱਕ ਕਿਤਾਬ ਲਿਖੀ ਹੋਵੇ ਨੋਬੇਲ ਪੁਰਸਕਾਰ ਇੱਕ ਲੇਖਕ ਨੂੰ ਜਾਵੇਗਾ !

ਪਰ ਹਾਂ ਅਸੀਂ ਦੇਖਾਂਗੇ ਕੀ ਹੁੰਦਾ ਹੈ ? ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਪਰ ਇਹ ਸਾਡੇ ਦੇਸ਼ ਲਈ ਇੱਕ ਵੱਡੀ ਬੇਇਜਤੀ ਹੋਵੇਗੀ ! ਮੈਂ ਚਾਹੁੰਦਾ ਹਾਂ ਕਿ ਇਹ ਦੇਸ਼ ਨੂੰ ਇਹ ਮਿਲੇ ਇਸ ਨੂੰ ਮਿਲਣਾ ਚਾਹੀਦਾ ਹੈ ਕਿਉਂਕਿ ਇਸ ਵਰਗਾ ਪਹਿਲਾ ਕਦੇ ਕੁਝ ਨਹੀਂ ਹੋਇਆ ਇਸ ਬਾਰੇ ਸੋਚੋ ਇਸ ਲਈ ਜੇਕਰ ਇਹ ਗੱਲ ਸੰਘਰਸ਼ ਨੂੰ ਖਤਮ ਕਰਨ ਦੀ ਯੋਜਨਾ ਹੁੰਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਹੋਵੇਗਾ ! ਮੈਂ ਇਹ ਹਲਕੇ ਢੰਗ ਨਾਲ ਨਹੀਂ ਕਹਿ ਰਿਹਾ ਕਿਉਂਕਿ ਮੈਂ ਕਿਸੇ ਹੋਰ ਨਾਲੋਂ ਸੌਦਿਆਂ ਬਾਰੇ ਜਿਆਦਾ ਜਾਣਦਾ ਹਾਂ ਅਤੇ ਇਹ ਉਹ ਹੈ ਜਿਸ ਤੇ ਮੇਰੀ ਪੂਰੀ ਜਿੰਦਗੀ ਅਧਾਰਤ ਸੀ !

#saddatvusa#AmericanPresident#DonaldTrump#NobelPeacePrize#news#usanews#newsupdate2025

LEAVE A REPLY

Please enter your comment!
Please enter your name here