ਓਪਨ ਏਆਈ (Open Ai) ਕੇਸ ਦੀ ਸੁਣਵਾਈ ਦੌਰਾਨ ਜੱਜ ਨੇ ਲਗਾਈ ਐਲਨ ਮਸਕ ਨੂੰ ਫਟਕਾਰ !

0
1

ਓਪਨ ਏਆਈ (Open Ai) ਦੇ ਮੁਕਦਮੇ ਵਿੱਚ ਅਦਾਲਤ ਨੇ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੂੰ ਸਖਤ ਫਟਕਾਰ ਲਗਾਈ ਹੈ। ਸੁਣਵਾਈ ਦੇ ਦੌਰਾਨ ਐਲਨ ਮਸਕ ਨੇ ਖੁਦ ਕਾਨੂੰਨੀ ਦਲੀਲਾਂ ਦੇਣ ਦੀ ਵੀ ਕੋਸ਼ਿਸ਼ ਕੀਤੀ। ਇਸ ‘ਤੇ ਕੈਲੀਫੋਰਨੀਆ ਫੈਡਰਲ ਕੋਰਟ ਦੇ ਜੱਜ ਯਵੋਨ ਗੋਜਾਂਲੇਜ਼ ਰੋਜਰਸ ਨੇ ਕਿਹਾ, ਕਿ ਇੱਥੇ ਅਦਾਲਤ ਦਾ ਫੈਸਲਾ ਹੋਵੇਗਾ, ਉਸਦਾ ਨਹੀਂ ! ਜੱਜ ਨੇ ਸਖਤ ਹੋ ਕੇ ਕਿਹਾ, ਅਦਾਲਤੀ ਕਾਰਵਾਈ ਵਿੱਚ ਇਸ ਤਰ੍ਹਾਂ ਨਹੀਂ ਚੱਲਦੀ ! ਹਰ ਕੋਈ ਯਾਦ ਰੱਖੋ ਕਿ ਤੁਸੀਂ ਵਕੀਲ ਨਹੀਂ ਹੋ ! ਰਿਪੋਰਟ ਦੇ ਅਨੁਸਾਰ ਓਪਨ ਏਆਈ ਦੇ ਸਹ ਸੰਸਥਾਪਕ ਐਲਨ ਮਸਕ ਨੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੈਮ ਉਲਟਮੈਨ ਅਤੇ ਚੇਅਰਮੈਨ ਗ੍ਰੇਗ ਬ੍ਰੋਕਮੈਨ ‘ਤੇ ਚੈਰੀਟੇਬਲ ਟਰਸਟ ਦੀ ਉਲੰਘਣਾ ਕਰਨ ਅਤੇ ਨਾਇਜਾਇਜ਼ ਆਰਥਿਕ ਲਾਭ ਹਾਸਲ ਕਰਨ ਦਾ ਦੋਸ਼ ਲਗਾਇਆ ਹੈ।

ਓਪਨ ਏਆਈ ਦਾ ਦਾਅਵਾ ਹੈ, ਕਿ ਮਸਕ ਆਪਣੀ ਏਆਈ ਕੰਪਨੀ ਐਕਸ ਏਆਈ (XAI) ਨੂੰ ਫਾਇਦਾ ਪਹੁੰਚਾਉਣ ਲਈ ਇਹ ਲੜਾਈ ਲੜ ਰਿਹਾ ਹੈ। ਜੱਜ ਰੋਜਰਸ ਨੇ ਅਦਾਲਤ ਦੇ ਅੰਦਰ ਹੀ ਨਹੀਂ, ਬਲਕਿ ਬਾਹਰ ਵੀ ਮਸਕ ਦੀਆਂ ਗਤੀਵਿਧੀਆਂ ‘ਤੇ ਸਖਤ ਰੁੱਖ ਵਿਖਾਇਆ ਹੈ। ਉਹਨਾਂ ਨੇ ਸੋਸ਼ਲ ਐਕਸ ‘ਤੇ ਟਿੱਪਣੀਆਂ ਦੀ ਨਿੰਦਾ ਕੀਤੀ ਹੈ ! ਮਸਕ ਨੇ ਓਲਟਮੈਨ ਨੂੰ ਐਕਸ ‘ਤੇ ਸਕੈਮ ਓਲਟਮੈਨ ਕਹਿ ਕੇ ਨਿਸ਼ਾਨਾ ਬਣਾਇਆ ਸੀ ! ਜੱਜ ਨੇ ਕਿਹਾ ਕਿ ਮੁਕਦਮੇ ਦੀ ਸੁਣਵਾਈ ਨਿਰਪੱਖ ਢੰਗ ਨਾਲ ਕਰਨੀ ਹੈ, ਤਾਂ ਅਦਾਲਤ ਦੇ ਬਾਹਰ ਹੋ ਰਹੀ ਬਿਆਨਬਾਜ਼ੀ ਨੂੰ ਰੋਕਣਾ ਪਵੇਗਾ। ਜਦੋਂ ਮਸਕ ਨੇ ਏਆਈ ਦੀ ਤੁਲਨਾ ਹਾਲੀਵੁੱਡ ਫਿਲਮ ਦ ਟਰਮੀਨੇਟਰ ਨਾਲ ਕੀਤੀ, ਤਾਂ ਜੱਜ ਨੇ ਉਸ ਨੂੰ

ਰੋਕਿਆ, ਅਤੇ ਕਿਹਾ ਮੈਂ ਆਪਣੀ ਗੱਲ ਦੱਸ ਦਿੱਤੀ ਹੈ ! ਹੁਣ ਬਹੁਤ ਹੋ ਗਿਆ ! ਇਹ ਜੱਜ ਰੋਜਰਸ ਦੀ ਸ਼ੈਲੀ ਦਾ ਹਿੱਸਾ ਮੰਨਿਆ ਜਾਂਦਾ ਹੈ, ਜਿਸ ਵਿੱਚ ਉਹ ਮੁਕਦਮੇ ਨੂੰ ਸਿਰਫ ਕਾਨੂੰਨੀ ਤੱਥਾਂ ਤੱਕ ਸੀਮਤ ਰੱਖਣਾ ਅਤੇ ਭਾਵਨਾਤਮਕ ਜਾਂ ਕਾਲਪਨਿਕ ਤੱਥਾਂ ਤੋਂ ਦੂਰ ਰੱਖਣਾ ਚਾਹੁੰਦੇ ਹਨ !

#elonmusknews#AINews#saddatvusa

LEAVE A REPLY

Please enter your comment!
Please enter your name here