ਵਾਸ਼ਿੰਗਟਨ – ਅਮਰੀਕਾ ਅਤੇ ਈਰਾਨ ਵਿਚਾਲੇ ਚਾਰ ਮਹੀਨਿਆਂ ਤੋਂ ਚੱਲ ਰਹੇ ਭਿਆਨਕ ਤਣਾਅ ਅਤੇ ਜੰਗ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਇੱਕ ਬਹੁਤ ਵੱਡੀ ਅਤੇ ਇਤਿਹਾਸਿਕ ਸਫਲਤਾ ਮਿਲੀ ਹੈ। ਖਬਰ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਪ-ਰਾਸ਼ਟਰਪਤੀ ਜੇਡੀ ਵੈਂਸ ਅਤੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਗੇਰ ਗਾਲਿਬਾਫ ਨੇ ਵਰਚੁਅਲ ਤੌਰ ‘ਤੇ ਇੱਕ ਸਮਝੌਤਾ ਪੱਤਰ ਐਮਓਯੂ (MOU) ‘ਤੇ ਦਸਤਖਤ ਕਰ ਦਿੱਤੇ ਹਨ, ਜੋ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਸੰਧੀ ਦਾ ਨੀਹ ਪੱਥਰ ਰੱਖੇਗਾ।
ਸੂਤਰਾਂ ਅਨੁਸਾਰ ਇਸ ਸ਼ਾਂਤੀ ਸਮਝੌਤੇ ਦੇ ਐਮਓਯੂ ‘ਤੇ ਡਿਜੀਟਲੀ ਦਸਤਖਤ ਹੋਣ ਤੋਂ ਬਾਅਦ ਹੁਣ ਸ਼ੁਕਰਵਾਰ ਨੂੰ ਇੱਕ ਰਸਮੀ ਹਸਤਾਖਰ ਸਮਾਰੋਹ ਆਯੋਜਿਤ ਕੀਤਾ ਜਾਵੇਗਾ, ਹਾਲਾਂਕਿ ਇਸ ਸਮਝੌਤੇ ਦੇ ਪੂਰੇ ਵੇਰਵੇ ਅਗਲੇ 48 ਘੰਟਿਆਂ ਵਿੱਚ ਜਾਰੀ ਹੋਣ ਦੀ ਉਮੀਦ ਹੈ, ਪਰ ਸੀਨੀਅਰ ਅਧਿਕਾਰੀਆਂ ਨੇ ਇਸ ਨੂੰ ਜੰਗ ਛਿੜਨ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਮਹੱਤਵਪੂਰਨ ਪ੍ਰਾਪਤੀ ਦੱਸਿਆ ਹੈ। ਅਮਰੀਕੀ ਅਧਿਕਾਰੀਆਂ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਪ-ਰਾਸ਼ਟਰਪਤੀ ਜੇਡੀ ਵੈਂਸ ਅਤੇ ਅਮਰੀਕੀ ਸੰਸਦ ਦੇ ਸਪੀਕਰ ਮੁਹੰਮਦ ਬਾਗੇਰ ਗਾਲਿਬਾਫ ਨੇ ਪਹਿਲਾਂ ਹੀ ਸਮਝੌਤੇ ‘ਤੇ ਸਾਈਨ ਕਰ ਦਿੱਤੇ ਹਨ। ਸ਼ੁਕਰਵਾਰ ਨੂੰ ਰਸਮੀ ਤੌਰ ‘ਤੇ ਸਾਈਨ ਕਰਨ ਦਾ ਸਮਾਰੋਹ ਹੋਣ ਦੀ ਉਮੀਦ ਹੈ। ਇਹ ਸਮਝੌਤਾ ਪੱਤਰ ਐਮਓਯੂ ਵਾਸ਼ਿੰਗਟਨ ਅਤੇ ਤਹਿਰਾਨ ਵਿਚਾਲੇ ਸ਼ਾਂਤੀ ਸਮਝੌਤੇ ਦੀ ਨੀਂਹ ਰੱਖਦਾ ਹੈ। ਹਾਲਾਂਕਿ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਕਈ ਅਹਿਮ ਮੁੱਦਿਆਂ ‘ਤੇ ਅਜੇ ਹੋਰ ਗੱਲਬਾਤ ਦੀ ਲੋੜ ਹੈ ! ਅਮਰੀਕੀ ਅਧਿਕਾਰੀਆਂ ਅਨੁਸਾਰ ਇਹ ਸਮਝੌਤਾ ਤਣਾਅ ਨੂੰ ਘੱਟ ਕਰਨ ਵਿੱਚ ਇੱਕ ਢਾਂਚਾ ਤਿਆਰ ਕਰਦਾ ਹੈ ਅਤੇ ਅਣਸੁਲਝੇ ਮਾਮਲਿਆਂ ਅਤੇ ਤਕਨੀਕੀ ਗੱਲਬਾਤ ਦਾ ਰਸਤਾ ਵੀ ਸਾਫ ਕਰਦਾ ਹੈ। ਇਹ ਸਮਝੋਤਾ ਮਹੀਨਿਆਂ ਦੀ ਲੜਾਈ ਤੋਂ ਬਾਅਦ ਹੋਇਆ ਹੈ, ਜੋ ਫਰਵਰੀ ਵਿੱਚ ਈਰਾਨ ‘ਤੇ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਫੌਜੀ ਹਮਲਿਆਂ ਅਤੇ ਉਸ ਤੋਂ ਬਾਅਦ ਅਮਰੀਕੀ ਹਿੱਤਾਂ ਅਤੇ ਖੇਤਰੀ ਸਹਿਯੋਗੀਆਂ ‘ਤੇ ਈਰਾਨ ਦੇ ਹਮਲਿਆਂ ਤੋਂ ਬਾਅਦ ਸ਼ੁਰੂ ਹੋਈ ਸੀ ! ਇਸ ਸਮਝੌਤੇ ਦਾ ਤੁਰੰਤ ਅਤੇ ਸਭ ਤੋਂ ਸਾਕਾਰਤਮਕ ਪ੍ਰਭਾਵ ਵਿਸ਼ਵ ਊਰਜਾ ਬਾਜ਼ਾਰ ‘ਤੇ ਪਵੇਗਾ।
#saddatvusa#DonaldTrump#JDVance#digitalsignage#MohammadBagherGhalibaf#WarUpdates

