ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ Donald Trump ਦੇ ਆਦੇਸ਼ ਤੇ ਇਮੀਗ੍ਰੇਸ਼ਨ ਅਧਿਕਾਰੀ ਵੱਡੀ ਗਿਣਤੀ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਸ਼ੱਕੀ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਰਹੇ ਹਨ। ਇਸ ਆਦੇਸ਼ ਦੇ ਤਹਿਤ ਗ੍ਰਿਫਤਾਰ ਕੀਤੇ ਗਏ ਇੱਕ ਵਿਦਿਆਰਥੀ ਨੇ ਟਰੰਪ ਸਰਕਾਰ ਤੇ ਮੁਕੱਦਮ ਦਾਇਰ ਕੀਤਾ ਹੈ। ਜਾਣਕਾਰੀ ਮੁਤਾਬਿਕ ਯੂਐਸਏ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨ ਫੋਰਸਮੈਂਟ ਦੁਆਰਾ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਇੱਕ ਵਿਦਿਆਰਥੀ ਨੇ ਟਰੰਪ ਸਰਕਾਰ ਵਿਰੁੱਧ 10 ਲੱਖ ਡਾਲਰ ਦੇ ਹਰਜਾਨੇ ਦਾ ਮੁਕੱਦਮਾ ਦਾਇਰ ਕੀਤਾ ਹੈ।
ਇਹ ਜਾਣਕਾਰੀ ਮੈਕਸੀਕਨ ਅਮਰੀਕਨ ਲੀਗਲ ਡਿਫੈਂਸ ਅਤੇ ਐਜੂਕੇਸ਼ਨਲ ਫੰਡ (MALDEF) ਨੇ ਦਿੱਤੀ ਹੈ।
MALDEF ਨੇ ਇੱਕ ਬਿਆਨ ਵਿੱਚ ਕਿਹਾ ਇੱਕ ਪ੍ਰਮੁੱਖ ਲਾਤੀਨੀ ਨਾਗਰਿਕ ਅਧਿਕਾਰ ਸੰਗਠਨ ਸਿਵਲ ਮੁਕੱਦਮੇ ਵੱਲ ਪਹਿਲਾ ਕਦਮ ਚੁੱਕ ਰਿਹਾ ਹੈ ਅਤੇ ਸੰਘੀ ਸਰਕਾਰ ਨੂੰ ਇੱਕ ਅਮਰੀਕੀ ਨਾਗਰਿਕ ਜੌਬ ਗਾਰਸੀਆ ਨੂੰ ਇਕ ਮਿਲੀਅਨ (10 ਲੱਖ) ਦਾ ਹਰਜਾਨਾ ਦੇਣ ਲਈ ਕਿਹਾ ਕਹਿ ਰਿਹਾ ਹੈ ! ਜੌਬ ‘ਤੇ ਹੋਮ ਡੀਪੂ ਦੇ ਸਾਹਮਣੇ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਹਮਲਾ ਕੀਤਾ ਗਿਆ ਸੀ ਅਤੇ ਗੈਰ ਕਾਨੂੰਨੀ ਤੌਰ ‘ਤੇ ਹਿਰਾਸਤ ਵਿੱਚ ਵੀ ਲਿਆ ਗਿਆ ਸੀ ! ਵਕੀਲਾਂ ਦਾ ਕਹਿਣਾ ਹੈ ਕਿ ਬਾਰਡਰ ਪੈਟਰੋਲ ਏਜੰਟਾ ਅਤੇ ICE ਨੇ ਗੈਰ ਕਾਨੂੰਨੀ ਤੌਰ ਤੇ ਜੌਬ ਨੂੰ ਬਿਨਾਂ ਕਿਸੇ ਕਾਨੂੰਨੀ ਆਧਾਰ ਤੇ ਰੋਕਿਆ ਹਿਰਾਸਤ ਵਿੱਚ ਲਿਆ ਅਤੇ ਉਸਦੀ ਆਜ਼ਾਦੀ ਅਤੇ ਗਤੀਵਿਧੀਆਂ ਵਿੱਚ ਦਖਲ ਦਿੱਤਾ।
ਬਿਆਨ ਮੁਤਾਬਿਕ ਇੱਕ ਗ੍ਰੈਜੂਏਟ ਵਿਦਿਆਰਥੀ ਅਤੇ ਫੋਟੋਗ੍ਰਾਫਰ ਜੌਬ ਨੂੰ ਹਾਲੀਵੁੱਡ ਦੇ ਇੱਕ ਪਾਰਕਿੰਗ ਵਿੱਚ ICE ਦੇ ਅਧਿਕਾਰੀਆਂ ਨੇ ਫੜ ਲਿਆ ਅਤੇ ਜਮੀਨ ਤੇ ਸੁੱਟ ਦਿੱਤਾ ! ਉਹ ਅਤੇ ਹੋਰ ਰਾਹਗੀਰ ਕਥਿਤ ਤੌਰ ‘ਤੇ ਇੱਕ ਟਰੱਕ ਡਰਾਈਵਰ ਨੂੰ ICE ਦੇ ਅਧਿਕਾਰੀਆਂ ਨਾਲ ਘਿਰੇ ਵਾਹਨ ਤੋਂ ਬਾਹਰ ਨਿਕਾਲਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਜੌਬ ਨੂੰ ਉਸ ਦੇ ਕੰਮਾਂ ਲਈ ਗ੍ਰਿਫਤਾਰ ਕੀਤਾ ਗਿਆ ਸੀ ਅਤੇ 24 ਘੰਟਿਆਂ ਤੋਂ ਵੱਧ ਸਮੇਂ ਲਈ ਉਸ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਸੀ !
#saddatvusa#america#DonaldTrump#ice#courtcase#students#MALDEF#NewsUpdate#americanews