ਅਲਾਸਕਾ ਵਿੱਚ ਛੋਟਾ ਜਹਾਜ਼ ਹਾਦਸਾਗ੍ਰਸਤ, 4 ਲੋਕਾਂ ਦੀ ਮੌਤ !

0
1

ਅਲਾਸਕਾ – ਅਮਰੀਕਾ ਦੇ ਅਲਾਸਕਾ ਸੂਬੇ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਉਸ ਵਿੱਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਬੁੱਧਵਾਰ ਦੁਪਹਿਰ ਕੇਨਾਈ ਪੈਨਿਨਸੁਲਾ ਦੇ ਸੇਲਡੋਵੀਆ ਇਲਾਕੇ ਵਿੱਚ ਵਾਪਰਿਆ।
ਅਲਾਸਕਾ ਸਟੇਟ ਟਰੂਪਰਜ਼ ਮੁਤਾਬਕ Piper PA-24 ਜਹਾਜ਼ ਐਂਕਰੇਜ ਦੇ Merrill Field Airport ਤੋਂ ਸੇਲਡੋਵੀਆ ਵੱਲ ਆ ਰਿਹਾ ਸੀ। ਦੁਪਹਿਰ ਕਰੀਬ 1:15 ਵਜੇ ਜਹਾਜ਼ ਸੇਲਡੋਵੀਆ ਸਲਾਫ਼ ਦੇ ਪਾਣੀ ਵਿੱਚ ਜਾ ਡਿੱਗਿਆ। ਹਾਦਸੇ ਦੀ ਸੂਚਨਾ ਟਰੂਪਰਜ਼ ਨੂੰ ਲਗਭਗ 1:18 ਵਜੇ ਮਿਲੀ।
ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਅਧਿਕਾਰੀ ਕਲਿੰਟ ਜੌਨਸਨ ਨੇ ਦੱਸਿਆ ਕਿ ਜਹਾਜ਼ ਸੇਲਡੋਵੀਆ ਹਵਾਈ ਅੱਡੇ ਦੇ ਨੇੜੇ ਕਰੀਬ 13 ਤੋਂ 17 ਫੁੱਟ ਡੂੰਘੇ ਪਾਣੀ ਵਿੱਚ ਡੁੱਬ ਗਿਆ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਜਹਾਜ਼ ਤੱਕ ਪਹੁੰਚ ਕੇ ਅੰਦਰ ਮੌਜੂਦ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਪਾਣੀ ਦੀ ਡੂੰਘਾਈ ਕਾਰਨ ਉਹ ਕਾਮਯਾਬ ਨਹੀਂ ਹੋ ਸਕੇ।
ਅਲਾਸਕਾ ਸਟੇਟ ਟਰੂਪਰਜ਼ ਅਤੇ ਵਾਈਲਡਲਾਈਫ ਟਰੂਪਰਜ਼ ਦੀਆਂ ਟੀਮਾਂ ਨੇ ਕਿਸ਼ਤੀ ਰਾਹੀਂ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ। ਐਂਕਰੇਜ ਤੋਂ ਇੱਕ ਹੈਲੀਕਾਪਟਰ ਵੀ ਭੇਜਿਆ ਗਿਆ।
ਕਰੀਬ 6:30 ਵਜੇ, ਜਦੋਂ ਜਵਾਰ ਦਾ ਪਾਣੀ ਹੇਠਾਂ ਗਿਆ, ਬਚਾਅ ਟੀਮਾਂ ਨੇ ਜਹਾਜ਼ ਦੇ ਅੰਦਰੋਂ ਚਾਰਾਂ ਮ੍ਰਿਤਕਾਂ ਦੀਆਂ ਲਾਸ਼ਾਂ ਬਾਹਰ ਕੱਢ ਲਈਆਂ।
ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਅਲਾਸਕਾ ਸਟੇਟ ਮੈਡੀਕਲ ਐਗਜ਼ਾਮਿਨਰ ਦਫ਼ਤਰ ਵੱਲੋਂ ਮ੍ਰਿਤਕਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ।
#saddatvusa #Alaska #seldovia #planecrash #NewsUpdate

LEAVE A REPLY

Please enter your comment!
Please enter your name here