ਅਮਰੀਕੀ ਸਾਂਸਦ Mary Miller ਨੇ ਸਿੱਖ ਪਾਠੀ ਨੂੰ ਮੁਸਲਮਾਨ ਦੱਸਿਆ

0
83

ਰਿਪਬਲੀਕਨ ਅਮਰੀਕੀ ਸੰਸਦ ਮੈਰੀ ਮਿਲਰ ਕਾਂਗਰਸ ਵਿੱਚ ਪ੍ਰਾਰਥਨਾ ਸਭਾ ਦੀ ਅਗਵਾਈ ਕਰ ਰਹੇ ਸਿੰਘ ਪਾਠੀ ਨੂੰ ਮੁਸਲਮਾਨ ਕਹਿ ਕੇ ਵਿਵਾਦਾਂ ਵਿੱਚ ਘਿਰ ਗਈ ! ਉਸਨੇ ਸੋਸ਼ਲ ਮੀਡੀਆ ਤੇ ਧਾਰਮਿਕ ਵਿਤਕਰੇ ਵਾਲੀ ਟਿੱਪਣੀ ਕੀਤੀ ਬਾਅਦ ਵਿੱਚ ਉਸ ਨੂੰ ਸੋਸ਼ਲ ਮੀਡੀਆ ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ! ਇੱਕ ਮੁਸਲਮਾਨ ਨੂੰ ਅੱਜ ਸਵੇਰੇ ਪ੍ਰਤੀਨਿਧ ਸਭਾ ਵਿੱਚ ਪ੍ਰਾਰਥਨਾ ਦੀ ਅਗਵਾਈ ਕਰਨ ਦੀ ਇਜਾਜ਼ਤ ਦਿੱਤੀ ਗਈ ! ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਸੀ ਅਮਰੀਕਾ ਦੀ ਸਥਾਪਨਾ ਇੱਕ ਇਸਾਈ ਰਾਸ਼ਟਰ ਵਜੋਂ ਹੋਈ ਸੀ ਅਤੇ ਮੈਨੂੰ ਲੱਗਦਾ ਹੈ ਕਿ ਸਾਡੀ ਸਰਕਾਰ ਨੂੰ ਇਸ ਹਕੀਕਤ ਨੂੰ ਦਰਸਾਉਣਾ ਚਾਹੀਦਾ ਹੈ ! ਪਰ ਜਿਸ ਵਿਅਕਤੀ ਦੀ ਉਹ ਆਲੋਚਨਾ ਕਰ ਰਹੀ ਸੀ ਉਹ ਇੱਕ ਮੁਸਲਮਾਨ ਨਹੀਂ ਸੀ ਬਲਕਿ ਇੱਕ ਸਿੱਖ ਪਾਠੀ ਸੁਰਿੰਦਰ ਸਿੰਘ ਸਨ , ਜ੍ਹਿਨਾਂ ਨੂੰ ਉਸ ਦਿਨ ਗੈਸਟ ਚੈਪਲਿਨ ਵਲੋਂ ਸੱਦਾ ਦਿੱਤਾ ਗਿਆ ਸੀ ! ਉਹਨ੍ਹਾਂ ਨੂੰ ਨਿਊ ਜਰਸੀ ਤੋਂ ਰਿਪਬਲੀਕਨ ਸੰਸਦ ਮੈਂਬਰ ਜੈਫ ਵੈਨ ਡਰੂ ਨੇ ਸੱਦਾ ਦਿੱਤਾ ਸੀ

ਉਸਨੇ ਕਿਹਾ ਕਿ ਗਿਆਨੀ ਸਿੰਘ ਸ਼ਬਦਾਂ ਨਾਲ ਨਹੀਂ ਸਗੋਂ ਆਪਣੇ ਵਿਵਹਾਰ ਅਤੇ ਸ਼ਾਂਤੀ ਨਿਮਰਤਾ ਅਤੇ ਸਾਰਿਆਂ ਦੀ ਸੇਵਾ ਭਾਵਨਾ ਨਾਲ ਅਗਵਾਈ ਕਰਦੇ ਹਨ। ਇਹ ਸਿਰਫ ਸਿੱਖਾਂ ਦੀਆਂ ਕਦਰਾਂ ਕੀਮਤਾਂ ਬਾਰੇ ਨਹੀਂ ਸਗੋਂ ਅਮਰੀਕੀ ਕਦਰਾਂ ਕੀਮਤਾਂ ਬਾਰੇ ਵੀ ਹੈ !ਉਸਨੇ ਇਹ ਵੀ ਦੱਸਿਆ ਕਿ ਸਿੰਘ ਦੀ ਮੌਜੂਦਗੀ ਡੀ-ਡੇ ਦੀ 81ਵੀਂ ਵਰੇਗੰਡ ਤੇ ਆਈ ਸੀ ਜਦੋਂ ਸਿੱਖ ਸਿਪਾਹੀ ਨੋਰਮੈਂਡੀ ਦੇ ਸਮੁੰਦਰੀ ਕੰਡਿਆਂ ਤੇ ਸਹਿਯੋਗੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜੇ ਸਨ ! ਜਦੋਂ ਮਿਲਰ ਨੇ ਦੇਖਿਆ ਕਿ ਉਸਦਾ ਵਿਰੋਧ ਕੀਤਾ ਜਾ ਰਿਹਾ ਹੈ !

ਉਸਨੇ ਪਹਿਲਾ ਆਪਣੀ ਪੋਸਟ ਨੂੰ ਐਡਿਟ ਕੀਤਾ ਅਤੇ ਬਾਅਦ ਵਿੱਚ ਇਸ ਨੂੰ ਡਿਲੀਟ ਕੀਤਾ ਪਹਿਲਾਂ ਵਾਲੀ ਪੋਸਟ ਵਿੱਚ ਉਸਨੇ ਮੁਸਲਿਮ ਸ਼ਬਦ ਦੀ ਵਰਤੋਂ ਕੀਤੀ ਬਾਅਦ ਵਿੱਚ ਉਸਨੇ ਉਹੀ ਪੋਸਟ ਐਡਿਟ ਕਰ ਕੇ ਮੁਸਲਿਮ ਦੀ ਥਾਂ ਸਿੱਖ ਕਰ ਦਿੱਤਾ ! ਬਾਕੀ ਦੀ ਪੋਸਟ ਜਿਵੇਂ ਦੀ ਤਿਵੇਂ ਰਹੀ ਆਖਰੀ ਵਿੱਚ ਉਸਨੇ ਪੂਰੀ ਪੋਸਟ ਨੂੰ ਮਿਟਾ ਦਿੱਤਾ ! ਡੇਮੋਕ੍ਰੇਟ ਸੰਸਦ ਮੈਂਬਰ ਬੋਨੀ ਵਾਟਸਨ ਕੋਲਮੈਨ ਨੇ ਮਿਲਰ ਦੀ ਭਾਸ਼ਾ ਤੇ ਪਲਟ ਵਾਰ ਕਰਦੇ ਹੋਏ ਲਿਖਿਆ ਇਹ ਚਿੰਤਾਜਨਕ ਹੈ ਕਿ ਧਾਰਮਿਕ ਆਜ਼ਾਦੀ ਪ੍ਰਤੀ ਇਨੀ ਨਫਰਤ ਵਾਲਾ ਕੋਈ ਵਿਅਕਤੀ ਇਸ ਸੰਸਥਾ ਵਿੱਚ ਸੇਵਾ ਕਰ ਰਿਹਾ ਹੈ ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਸੀ ! ਸੱਚਮੁੱਚ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਮੇਰੇ ਸਾਥੀ ਦੀ ਸਿੱਖਾਂ ਅਤੇ ਮੁਸਲਮਾਨਾਂ ਪ੍ਰਤੀ ਅਗਿਆਨਤਾ ਵਾਲੇ ਵਿਚਾਰ ਹਨ ! ਇਸ ਤਰਾਂ ਦੀ ਨਫਰਤ ਅਤੇ ਅਸਹਿਣਸ਼ੀਲਤਾ ਦੀ ਕਾਂਗਰਸ ਵਿੱਚ ਕੋਈ ਜਗ੍ਹਾ ਨਹੀਂ ਹੈ ! ਨਿਊਯਾਰਕ ਦੀ ਕਾਂਗਰਸਵੁਮੈਨ ਗ੍ਰੇਸ ਮੈਂਗ ਨੇ ਲਿਖਿਆ !

#saddatvusa#americansansad#MaryMiller#controvercialstatement#about#sikh

LEAVE A REPLY

Please enter your comment!
Please enter your name here