ਅਮਰੀਕਾ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਇੱਕ ਸੜਕ ਹਾਦਸੇ ਦੇ ਮਾਮਲੇ ਵਿੱਚ ਕਰੀਬ ਪੰਜ ਸਾਲ ਦੀ ਕੈਦ ਸੁਣਾਈ ਗਈ ਹੈ। ਇਹ ਸੜਕ ਹਾਦਸਾ ਅਕਤੂਬਰ 2025 ‘ਚ ਕੈਲੀਫੋਰਨੀਆ ਵਿੱਚ ਵਾਪਰਿਆ ਸੀ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਦੋਸ਼ ਇਹ ਹੈ ਕਿ ਡਰਾਈਵਰ ਜਸ਼ਨਪ੍ਰੀਤ ਦੇ ਟਰੱਕ ਨੇ ਹਾਈਵੇ ‘ਤੇ ਕਈ ਵਾਹਨਾਂ ਨੂੰ ਟੱਕਰ ਮਾਰੀ ਸੀ ! ਜਸ਼ਨਪ੍ਰੀਤ ‘ਤੇ ਨਸ਼ੇ ‘ਚ ਟਰੱਕ ਚਲਾਉਣ ਦੇ ਇਲਜ਼ਾਮ ਲੱਗੇ ਸਨ। ਜਾਣਕਾਰੀ ਮੁਤਾਬਿਕ ਅਮਰੀਕਾ ਵਿੱਚ 21 ਸਾਲਾ ਪੰਜਾਬੀ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਅਕਤੂਬਰ 2025 ਵਿੱਚ ਕੈਲੀਫੋਰਨੀਆ I-10 ਫ੍ਰੀਵੇਅ ਓਂਟਾਰੀਓ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ !
ਇੱਕ ਨਿਊਜ਼ ਚੈਨਲ ਨੇ ਇਸ ਹਿੰਸਕ ਹਾਦਸੇ ਦਾ ਡੈਸ਼ ਕੈਮਰਾ ਵੀਡੀਓ ਵੀ ਹਾਸਿਲ ਕੀਤਾ, ਜਿਸ ਵਿੱਚ ਸੈਮੀਟਰੱਕ 10 ਫ੍ਰੀਵੇਅ ਦੇ ਨਾਲ ਕਈ ਰੁਕੇ ਹੋਏ ਵਾਹਨਾਂ ਨਾਲ ਟਕਰਾਉਂਦਾ ਨਜ਼ਰ ਆ ਰਿਹਾ ਹੈ ! ਜਸ਼ਨਪ੍ਰੀਤ ਨੂੰ ਇਸ ਮਾਮਲੇ ਵਿੱਚ ਚਾਰ ਸਾਲ ਅੱਠ ਮਹੀਨੇ ਲਗਭਗ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਦੁਖਦਾਈ ਮੌਤ ਹੋ ਗਈ ਸੀ ! ਜਸ਼ਨਪ੍ਰੀਤ ਸਿੰਘ ਦਾ ਸੈਮੀਟਰੱਕ ਹੌਲੀ ਹੌਲੀ ਚੱਲ ਰਹੀ ਟ੍ਰੈਫਿਕ ਦੇ ਪਿੱਛੇ ਵੱਲ ਵਧਿਆ, ਜਿਸ ਦੇ ਨਤੀਜੇ ਵਜੋਂ ਅੱਠ ਵਾਹਨਾਂ ਦੀ ਆਪਸ ‘ਚ ਟੱਕਰ ਹੋ ਗਈ ! ਅਮਰੀਕੀ ਅਧਿਕਾਰੀਆਂ ਮੁਤਾਬਿਕ ਉਹ ਦੇਸ਼ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ। ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਉਸ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਜਾਵੇਗਾ। ਇਸ ਮਾਮਲੇ ਨੇ ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਪਾਰਕ ਡਰਾਈਵਿੰਗ ਲਾਈਸੈਂਸ CDL ਜਾਰੀ ਕਰਨ ਦੀ ਪ੍ਰਕਿਰਿਆ ‘ਤੇ ਵੀ ਇੱਕ ਵੱਡੀ ਬਹਿਸ ਛੇੜ ਦਿੱਤੀ ਹੈ।
#saddatvusa#JashanpreetSingh#punjabi#truckdriver#𝙄𝙉𝙐𝙎𝘼#NewsUpdate

