ਅਮਰੀਕਾ ਦੇ ਸਿਰ ਚੜ੍ਹਿਆ 40 ਖਰਬ ਡਾਲਰ ਕਰਜ਼ਾ, ਅਗਲੇ 6 ਸਾਲਾਂ ਵਿੱਚ 50 ਖਰਬ ਤੋਂ ਪਾਰ ਜਾਣ ਦਾ ਅਨੁਮਾਨ !

0
11

ਵਾਸ਼ਿੰਗਟਨ: ਅਮਰੀਕਾ ਦਾ ਕਰਜ਼ਾ 40 ਖਰਬ ਡਾਲਰ (40 ਟ੍ਰਿਲੀਅਨ ਡਾਲਰ) ਦੇ ਇਤਿਹਾਸਕ ਪੱਧਰ ‘ਤੇ ਪਹੁੰਚ ਗਿਆ ਹੈ। ਮਾਹਿਰਾਂ ਮੁਤਾਬਕ ਇਹ ਰਕਮ ਪਿਛਲੇ ਕਰੀਬ 9 ਸਾਲਾਂ ਵਿੱਚ ਲਗਭਗ ਦੁੱਗਣੀ ਹੋਈ ਹੈ ਅਤੇ ਜੇਕਰ ਸਰਕਾਰੀ ਖਰਚੇ ਅਤੇ ਘਾਟਾ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਅਗਲੇ 6 ਸਾਲਾਂ ਵਿੱਚ ਇਹ ਕਰਜ਼ਾ 50 ਖਰਬ ਡਾਲਰ ਤੋਂ ਵੀ ਪਾਰ ਹੋ ਸਕਦਾ ਹੈ।

ਅੰਕੜਿਆਂ ਅਨੁਸਾਰ 2017 ਵਿੱਚ ਅਮਰੀਕਾ ਦਾ ਕਰਜ਼ਾ ਕਰੀਬ 20 ਖਰਬ ਡਾਲਰ ਸੀ, ਜੋ ਹੁਣ ਵੱਧ ਕੇ 40 ਖਰਬ ਡਾਲਰ ਹੋ ਗਿਆ ਹੈ। ਇਸ ਵਾਧੇ ਦੇ ਪਿੱਛੇ ਸਰਕਾਰੀ ਖਰਚਿਆਂ ਵਿੱਚ ਤੇਜ਼ੀ, ਟੈਕਸ ਵਿੱਚ ਕਟੌਤੀਆਂ, ਸਮਾਜਿਕ ਸੁਰੱਖਿਆ ਅਤੇ ਸਿਹਤ ਯੋਜਨਾਵਾਂ ‘ਤੇ ਵੱਧ ਰਹੇ ਖਰਚੇ ਅਤੇ ਵਧਦੀਆਂ ਵਿਆਜ ਦਰਾਂ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਕਰਜ਼ੇ ‘ਤੇ ਵਧ ਰਹੀ ਵਿਆਜ ਦੀ ਅਦਾਇਗੀ ਹੁਣ ਅਮਰੀਕੀ ਬਜਟ ‘ਤੇ ਵੱਡਾ ਦਬਾਅ ਬਣ ਰਹੀ ਹੈ। ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਆਉਣ ਵਾਲੇ ਸਾਲਾਂ ਵਿੱਚ ਸਰਕਾਰ ਲਈ ਵਿਕਾਸੀ ਯੋਜਨਾਵਾਂ ਅਤੇ ਹੋਰ ਜਨਤਕ ਖਰਚਿਆਂ ਲਈ ਚੁਣੌਤੀਆਂ ਹੋਰ ਵਧ ਸਕਦੀਆਂ ਹਨ।

ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਕਰਜ਼ੇ ਨੂੰ ਕਾਬੂ ਵਿੱਚ ਰੱਖਣ ਲਈ ਸਰਕਾਰ ਨੂੰ ਖਰਚਿਆਂ ਵਿੱਚ ਸੰਤੁਲਨ ਬਣਾਉਣ, ਆਮਦਨ ਵਧਾਉਣ ਅਤੇ ਲੰਬੇ ਸਮੇਂ ਦੀ ਵਿੱਤੀ ਯੋਜਨਾ ‘ਤੇ ਧਿਆਨ ਦੇਣਾ ਪਵੇਗਾ।

#saddatvusa#america#debt#40trilliondollars#LatestNews

LEAVE A REPLY

Please enter your comment!
Please enter your name here