ਵਾਸ਼ਿੰਗਟਨ : ਅਮਰੀਕਾ ਦੀ ਸੁਪਰੀਮ ਕੋਰਟ ਨੇ ਟਰੰਪ ਸਰਕਾਰ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਲੋਸ ਐਂਜਲਸ ਵਿੱਚ ਛਾਪੇ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਕੈਲੀਫੋਰਨੀਆ ਦੇ ਸ਼ਹਿਰ ਵਿੱਚ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲੇ ਸਖਤ ਕਾਰਵਾਈ ਕਰ ਸਕਣਗੇ ਅਤੇ ਗੈਰ ਕਾਨੂਨੀ ਪ੍ਰਵਾਸੀਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ। ਸੁਪਰੀਮ ਕੋਰਟ ਦੇ ਜੱਜਾਂ ਨੇ 6-3 ਨਾਲ ਆਪਣਾ ਫੈਸਲਾ ਸੁਣਾਇਆ ! ਚੀਫ ਜਸਟਿਸ ਬਰੈਟ ਕੈਵਾਨੋਅ ਨੇ ਫੈਸਲੇ ਵਿੱਚ ਕਿਹਾ ਕਿ ਇਮੀਗ੍ਰੇਸ਼ਨ ਨੀਤੀਆਂ ਵਿੱਚ ਨਿਆਂਪਾਲਿਕਾ ਦਾ ਬਹੁਤਾ ਦਖਲ ਨਹੀਂ ਹੋਣਾ ਚਾਹੀਦਾ ! ਅਮਰੀਕਾ ਵਿੱਚ ਵੱਖ-ਵੱਖ ਰਾਸ਼ਟਰਪਤੀਆਂ ਨੇ ਵੱਖੋ ਵੱਖਰੇ ਤਰੀਕੇ ਨਾਲ ਇਮੀਗ੍ਰੇਸ਼ਨ ਨੀਤੀਆਂ ਲਾਗੂ ਕੀਤੀਆਂ ਹਨ !
ਦੂਜੇ ਪਾਸੇ ਜਸਟਿਸ ਸੋਨੀਆ ਸੋਟੋਮਾਇਓ ਨੇ ਫੈਸਲੇ ਨਾਲ ਅਸਹਿਮਤੀ ਜਾਹਿਰ ਕਰਦਿਆਂ ਲਿਖਿਆ ਕਿ ਲੋਸ ਐਂਜਲਸ ਵਿੱਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਯਤਨ ਚੌਥੀ ਸੰਵਿਧਾਨ ਸੋਧ ਦੀ ਉਲੰਘਣਾ ਕਰਦਾ ਹੈ। ਉਹਨਾਂ ਕਈ ਮਿਸਾਲਾਂ ਪੇਸ਼ ਕਰਦਿਆ ਕਿਹਾ ਕਿ ਅਮਰੀਕੀ ਸਰਕਾਰ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕੁਝ ਜਿਆਦਾ ਹੀ ਸਖਤੀ ਵਰਤ ਰਹੀ ਹੈ ! ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੋਸ ਐਂਜਲਸ ਦੀ ਕੁੱਲ ਆਬਾਦੀ ਦਾ 10 ਫੀਸਦੀ ਗੈਰ ਕਾਨੂੰਨੀ ਪ੍ਰਵਾਸੀ ਹੀ ਹਨ !
#saddatvusa#american#SupremeCourt#Illegalimmigration#raid#continues#IllegalMigrant#NewsUpdate#today