UK ਸੰਸਦ ਚ ਫਿਰ ਉੱਠਿਆ ਸਾਕਾ ਨੀਲਾ ਤਾਰਾ ਦਾ ਮੁੱਦਾ,ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਨੇ ਕੀਤੀ ਜਾਂਚ ਦੀ ਮੰਗ !

0
5

ਜੂਨ 1984 ਵਿੱਚ ਹੋਏ ਸਾਕਾ ਨੀਲਾ ਤਾਰਾ ਦਾ ਮੁੱਦਾ ਇੱਕ ਵਾਰ ਫਿਰ ਯੂਕੇ ਹਾਊਸ ਆਫ ਕਾਮਨਜ਼ ਵਿੱਚ ਗੂੰਜਿਆ ਬ੍ਰਿਟਿਸ਼ ਸਿੱਖ ਲੇਬਰ ਸੰਸਦ ਮੈਂਬਰ ਤਮਨਜੀਤ ਸਿੰਘ ਢੇਸੀ ਨੇ ਇਹ ਮੁੱਦਾ ਉਠਾਇਆ ਹੈ। ਢੇਸੀ ਨੇ ਕਿਹਾ ਸਾਕਾ ਨੀਲਾ ਤਾਰਾ ਵੀ ਤਤਕਾਲੀ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਦੀ ਭੂਮਿਕਾ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ !

ਦੱਖਣ ਪੂਰਬੀ ਇੰਗਲੈਂਡ ਦੇ ਸਲੋਹ ਤੋਂ ਸੰਸਦ ਮੈਂਬਰ ਢੇਸੀ ਨੇ ਪਿਛਲੇ ਸਾਲ ਚੁਣੀ ਲੇਬਰ ਸਰਕਾਰ ਨੂੰ ਇਸ ਦੀ ਜਾਂਚ ਕਰਨ ਦੀ ਅਪੀਲ ਕੀਤੀ ਸੀ , ਕਿਉਂਕਿ ਪਿਛਲੀਆਂ ਟੋਰੀ ਸਰਕਾਰਾਂ ਨੇ ਇਸ ਮੁੱਦੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ।ਢੇਸੀ ਨੇ ਕਿਹਾ ਕਿ 1984 ਵਿੱਚ ਸਿੱਖ ਭਾਈਚਾਰੇ ਨੂੰ ਉਸ ਸਮੇਂ ਬਹੁਤ ਵੱਡਾ ਝਟਕਾ ਲੱਗਾ ਜਦੋਂ ਭਾਰਤ ਸਰਕਾਰ ਨੇ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਕੰਪਲੈਕਸ ਤੇ ਹਮਲੇ ਦਾ ਹੁਕਮ ਦਿੱਤਾ , ਜਿਸ ਵਿੱਚ ਹਜ਼ਾਰਾਂ ਨਿਰਦੋਸ਼ ਲੋਕ ਮਾਰੇ ਗਏ ਉਹਨਾਂ ਨੇ ਦੱਸਿਆ ਕਿ 30 ਸਾਲ ਬਾਅਦ ਨਵੇਂ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਥੈਚਰ ਸਰਕਾਰ ਨੇ ਉਸ ਫੌਜੀ ਕਾਰਵਾਈ ਤੋਂ ਪਹਿਲਾਂ ਭਾਰਤ ਸਰਕਾਰ ਨੂੰ ਸਲਾਹ ਦਿੱਤੀ ਸੀ !

ਇਸ ਕਾਰਨ ਬ੍ਰਿਟਿਸ਼ ਸਿੱਖ ਭਾਈਚਾਰੇ ਨੇ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ ! ਢੇਸੀ ਨੇ ਸਵਾਲ ਕੀਤਾ ਜਦੋਂ ਪਿਛਲੇ ਕੰਜ਼ਰਵੇਟਿਵ ਸਰਕਾਰਾਂ ਨੇ ਇਸ ਮੁੱਦੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਸਿੱਖਾਂ ਨੂੰ ਉਮੀਦ ਸੀ ਕਿ ਨਵੀਂ ਲੇਬਰ ਸਰਕਾਰ ਵਾਅਦੇ ਅਨੁਸਾਰ ਇੱਕ ਸੁਤੰਤਰ ਜਾਂਚ ਕਰੇਗੀ ! ਇਹ ਕਦੋਂ ਸ਼ੁਰੂ ਹੋਵੇਗੀ ? ਢੇਸੀ ਨੇ ਪਹਿਲਾਂ ਯੂਕੇ ਸੰਸਦ ਵਿੱਚ ਇਹ ਮੁੱਦਾ ਉਠਾਇਆ ਸੀ ! ਢੇਸੀ ਦੇ ਸੰਸਦੀ ਦਖਲ ਦੇ ਜਵਾਬ ਵਿੱਚ ਪਿਛਲੇ ਹਫਤੇ ਹਾਊਸ ਆਫ ਕਾਮਨਜ਼ ਦੀ ਆਗੂ ਲੂਸੀ ਪਾਵੇਲ ਸਹਿਮਤ ਹੋਈ ਕਿ ਇਹ ਯੂਕੇ ਵਿੱਚ ਸਿੱਖ ਭਾਈਚਾਰੇ ਲਈ ਬਹੁਤ ਮਹੱਤਵਪੂਰਨ ਮਾਮਲਾ ਹੈ ਇਸ ਤੋਂ ਇਲਾਵਾ ਵੁਲਵਰਹੈਂਪਟਨ ਵੈਸਟ ਦੇ ਸੰਸਦ ਮੈਂਬਰ ਵਰਿੰਦਰ ਜੱਸ ਨੇ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ , ਅਤੇ ਭਾਰਤ ਸਰਕਾਰ ਤੋਂ ਦਖਲ

ਦੇਣ ਦੀ ਮੰਗ ਕੀਤੀ !

#saddatvusa#uk#government#OperationBlueStar#matters#ukhouseofcommons#tamanjitsinghdhesi#investigation

LEAVE A REPLY

Please enter your comment!
Please enter your name here