ਦਾਰਾਪੁਰ ਤੋਂ ਸੰਯੁਕਤ ਰਾਸ਼ਟਰ ਤੱਕ ਦਾ ਸਫ਼ਰ ਸੁਖਪ੍ਰੀਤ ਸਿੰਘ, ਜਿਨ੍ਹਾਂ ਦਾ ਕੰਮ ਹੀ ਇਤਿਹਾਸ ਰਚਣ ਦਾ ਹੈ, ਜੋ ਕਿ ਪਹਿਲਾਂ ਹੀ ਬੈਲਜੀਅਮ ਵਿੱਚ ਸਥਾਨਕ ਚੋਣਾਂ ਜਿੱਤਣ ਵਾਲੇ ਪਹਿਲੇ ਸਿੱਖ ਵਜੋਂ ਸੁਰਖੀਆਂ ਵਿੱਚ ਆ ਚੁੱਕੇ ਹਨ, ਉਹਨਾਂ ਨੇ ਇੱਕ ਹੋਰ ਵੱਡਾ ਮੀਲ ਪੱਥਰ ਹਾਸਲ ਕੀਤਾ ਹੈ। ਇੱਕ ਸਖ਼ਤ ਚੋਣ ਪ੍ਰਕਿਰਿਆ ਤੋਂ ਬਾਅਦ, ਉਹ ਨੈਸ਼ਨਲ ਮਾਡਲ ਯੂਐਨ ਸਿਮੂਲੇਸ਼ਨ ਵਿੱਚ ਸ਼ਾਮਲ ਹੋਣਗੇ। ਬਾਇਓਮੈਡੀਕਲ ਲੈਬੋਰਟਰੀ ਤਕਨੀਕ ਦੇ ਇਹ ਵਿਦਿਆਰਥੀ ਇੱਕ ਸਖਤ ਪ੍ਰਕਿਰਿਆ ਵਿੱਚੋਂ ਗੁਜ਼ਰ ਕੇ ਸੰਯੁਕਤ ਰਾਸ਼ਟਰ ਦੇ ਇੱਕ ਅਹਿਮ ਗਰੁੱਪ ਦਾ ਹਿੱਸਾ ਬਣਨਗੇ। ਆਪਣੇ ਦਾਦਾ ਜੀ ਜੋ ਕਿ ਦਾਰਾਪੁਰ ਦੇ ਸਰਪੰਚ ਵੀ ਰਹਿ ਚੁਕੇ ਹਨ, ਦੀ ਲੀਡਰਸ਼ਿਪ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ, ਉਹਨਾਂ ਨੇ ਇਹ ਸਾਬਤ ਕਰ ਦਿੱਤਾ ਹੈ, ਕਿ ਪ੍ਰਤਿਭਾ ਦੀ ਕੋਈ ਸਰਹੱਦ ਨਹੀਂ ਹੁੰਦੀ।

