PM ਮੋਦੀ ਨੂੰ G-7 ਸੰਮੇਲਨ ‘ਚ ਬੁਲਾਏ ਜਾਣ ‘ਤੇ ਵੱਖਵਾਦੀ ਭੜਕੇ

0
5

ਅਮਰੀਕਾ ਵਿਚ ਕੈਲੀਫੋਰਨੀਆ ਦੇ ਰਹਿਣ ਵਾਲੇ ਆਈ.ਟੀ. ਉਦਯੋਗਪਤੀ ਮੋਟੀਵੇਸ਼ਨਲ ਸਪੀਕਰ ਤੇ ਖਾਲਸਾ ਟੁਡੇ ਦੇ ਫਾਊਂਡਰ ਸੁੱਖੀ ਚਾਹਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਾਲਿਸਤਾਨੀ ਸਮਰਥਕਾਂ ਵੱਲੋਂ ਦਿੱਤੀ ਜਾਨੋ ਮਾਰਨ ਦੀ ਧਮਕੀ ਤੇ ਚਿੰਤਾ ਪ੍ਰਗਟ ਕੀਤੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੀ ਲੀਡਰਸ਼ਿਪ ਨਾਲ ਸਲਾਹ ਮਸ਼ਵਰਾ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਧਿਕਾਰਤ ਤੌਰ ਤੇ ਸੱਦਾ ਦਿੱਤਾ ਹੈ। ਵਿਰੋਧੀ ਧਿਰ ਦੇ ਨੇਤਾ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਪਰ ਕੈਨੇਡਾ ਵਿੱਚ ਵਸਦੇ ਖਾਲਿਸਤਾਨ ਸਮਰਥਕਾਂ ਵੱਲੋਂ ਭਾਰਤ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਪੀਐਮ ਮੋਦੀ ਦਾ ਕਤਲ ਕਰਨ ਦੀ ਧਮਕੀ ਦਿੱਤੀ ਗਈ ਹੈ ! ਖਾਲਿਸਤਾਨੀ ਸਮਰਥਕ ਪੀਐਮ ਮੋਦੀ ਨੂੰ G-7 ਸੰਮੇਲਨ ਵਿੱਚ ਸੱਦਾ ਦਿੱਤੇ ਜਾਣ ਦਾ ਵਿਰੋਧ ਕਰ ਰਹੇ ਸਨ !

ਕੈਨੇਡੀਅਨ ਪੀਐਮ ਮਾਰਕ ਕਾਰਨੀ ਨੇ 15 ਤੋਂ 17 ਜੂਨ ਤੱਕ ਅਲਬਰਟਾ ਵਿੱਚ ਹੋਣ ਵਾਲੇ G-7 ਸੰਮੇਲਨ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਹੈ ! ਕੈਨੇਡਾ ਸਥਿਤ ਕੱਟੜਪੰਥੀ ਸਮੂਹ ਵਿਰੋਧ ਪ੍ਰਦਰਸ਼ਨ ਦੌਰਾਨ ਭਾਰਤੀ ਨੇਤਾ ਦੇ ਕਤਲ ਲਈ ਨਾਅਰੇ ਲਗਾ ਰਹੇ ਸਨ ਪਰ ਉੱਥੇ ਮੌਜੂਦਾ ਕੈਨੇਡੀਅਨ ਅਧਿਕਾਰੀਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ! ਇਸ ਦੌਰਾਨ ਭਾਰਤ ਦੁਆਰਾ ਪਾਬੰਦੀਸ਼ੁਧਾ (S.F.J.) ਸੰਗਠਨ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਪੀਐਮ ਮੋਦੀ ਦੇ G-7 ਸੰਮੇਲਨ ਦੌਰਾਨ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ।

ਅੱਤਵਾਦੀ ਪੰਨੂ ਨੇ ਪੀਐਮ ਮੋਦੀ ਦੇ ਕੈਨੇਡਾ ਵਿੱਚ ਉਤਰਨ ਤੋਂ ਲੈ ਕੇ ਟੇਕ ਆਫ ਤੱਕ 48 ਘੰਟੇ ਦੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ ਐਨਡੀਪੀ ਨੇ ਵੀ ਪੀਐਮ ਮੋਦੀ ਨੂੰ ਸੱਦਾ ਦੇਣ ਤੇ ਵਿਰੋਧ ਦਾ ਸਮਰਥਨ ਕੀਤਾ ਹੈ। ਐਨਡੀਪੀ ਦੇ ਇਸ ਫੈਸਲੇ ਨੂੰ ਸਿੱਖ ਭਾਈਚਾਰੇ ਲਈ ਬਹੁਤ ਪਰੇਸ਼ਾਨ ਕਰਨ ਵਾਲਾ ਦੱਸਿਆ ਹੈ !

#saddatvusa#Canada#NarendraModi#markkarney#G7

LEAVE A REPLY

Please enter your comment!
Please enter your name here