ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਹੁਦਾ ਸੰਭਾਲਣ ਤੋਂ ਬਾਅਦ ਹੀ ਅਮਰੀਕਾ ਦਾ ਵੀਜ਼ਾ ਲੈਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ।
ਤਾਜ਼ਾ ਜਾਣਕਾਰੀ ਮੁਤਾਬਿਕ ਡੋਨਾਲਡ ਟਰੰਪ ਪ੍ਰਸ਼ਾਸਨ H-1B ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਮਹੱਤਵਪੂਰਨ ਬਦਲਾਅ ਕਰਨ ਜਾ ਰਿਹਾ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (DHS) ਨੇ ਇਸ ਵੀਜ਼ਾ ਨੂੰ ਜਾਰੀ ਕਰਨ ਲਈ ਵੇਟਿਡ ਚੋਣ ਪ੍ਰਕਿਰਿਆ ਵੇਟਿਡ (Weighted Selection Process) ਦਾ ਪ੍ਰਸਤਾਵ ਰੱਖਿਆ ਹੈ। ਇਸ ਪ੍ਰਣਾਲੀ ਵਿੱਚ ਹੁਣ ਲਾਟਰੀ ਦੀ ਬਜਾਏ ਉਹਨਾਂ ਬਿਨੈਕਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ ਜਿਨਾਂ ਦੇ ਪ੍ਰੋਫਾਈਲ ਵਧੇਰੇ ਵਜ਼ਨੀ ਹਨ। ਯਾਨੀ ਕਿ ਉਹ ਵਧੇਰੇ ਹੁਨਰਮੰਦ ਹਨ ! ਅਮਰੀਕਾ ਵਿੱਚ H-1B ਵੀਜ਼ਾ ਮੰਗਣ ਵਾਲਿਆਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਸ਼ਾਮਿਲ ਹਨ ,ਅਜਿਹੀ ਸਥਿਤੀ ਵਿੱਚ ਇਹ ਫੈਸਲਾ ਸਿੱਧੇ ਤੌਰ ਤੇ ਭਾਰਤੀਆਂ ਨੂੰ ਬਹੁਤ ਪ੍ਰਭਾਵਿਤ ਕਰੇਗਾ !
ਅਮਰੀਕਾ ਵਿੱਚ H-1B ਵੀਜ਼ੇ ਅਜੇ ਵੀ ਲਾਟਰੀ ਰਾਹੀ ਅਲਾਟ ਕੀਤੇ ਜਾਂਦੇ ਹਨ ! ਇਸ ਵਿੱਚ ਸਾਰੇ ਬਿਨੈਕਾਰਾਂ ਨਾਲ ਯੋਗਤਾ ਜਾਂ ਮਾਲਕ ਦੀ ਪ੍ਰਵਾਹ ਕੀਤੇ ਬਿਨਾਂ ਬਰਾਬਰ ਵਿਵਹਾਰ ਕੀਤਾ ਜਾਂਦਾ ਹੈ। ਟਰੰਪ ਪ੍ਰਸ਼ਾਸਨ ਇਸ ਨੂੰ ਬਦਲਣ ਦੀ ਤਿਆਰੀ ਕਰ ਰਿਹਾ ਹੈ। ਨਵੀਂ ਪ੍ਰਣਾਲੀ ਵਿੱਚ ਸਾਰੇ ਬਿਨੈਕਾਰਾਂ ਨਾਲ ਬਰਾਬਰ ਵਿਵਹਾਰ ਕੀਤਾ ਜਾਵੇਗਾ ਅਤੇ ਲਾਟਰੀ ਕੱਢਣ ਦੀ ਬਜਾਏ ਉਹਨਾਂ ਦੀ ਡਿਗਰੀ ਅਤੇ ਤਜਰਬੇ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਫਿਲਹਾਲ ਇਸ ਨੂੰ ਪ੍ਰਤੀ ਸਾਲ 85 ਹਜਾਰ ਵੀਜ਼ਾ ਤੱਕ ਸੀਮਤ ਕੀਤਾ ਜਾ ਰਿਹਾ ਹੈ ਇਹਨਾਂ ਵਿੱਚੋਂ ਕਰੀਬ 20 ਹਜਾਰ ਵੀਜ਼ਾ ਘੱਟ ਤੋਂ ਘੱਟ ਮਾਸਟਰ ਡਿਗਰੀ ਧਾਰਕਾ ਵੱਲੋਂ ਰਾਖਵੇਂ ਹੋਣਗੇ !
IFP ਦੇ ਅਧਿਐਨ ਦਾ ਅੰਦਾਜ਼ਾ ਹੈ ਜੇਕਰ ਅਰਜ਼ੀਆਂ ਦਾ ਮੂਲਾਂਕਣ ਤਨਖਾਹ ਅਤੇ ਸੀਨੀਅਰਤਾ ਦੇ ਆਧਾਰ ਤੇ ਕੀਤਾ ਜਾਂਦਾ ਹੈ ਤਾਂ H-1B ਪ੍ਰੋਗਰਾਮ ਦਾ ਆਰਥਿਕ ਮੁੱਲ 88% ਵਧੇਗਾ ਇਸ ਨਾਲ ਨੌਜਵਾਨ ਕਾਮਿਆਂ ਨੂੰ ਵੀ ਹੁਲਾਰਾ ਮਿਲੇਗਾ ।
#saddatvusa#DonaldTrump#H1BVisa#system#Update#usa#NewsUpdate#loteryvisa#immigration