ਭਾਰਤ ਸਰਕਾਰ ਨੇ ਵੱਡੀ ਗਿਣਤੀ ਵਿੱਚ ਭਾਰਤੀ ਬਿਨੈਕਾਰਾਂ ਦੀਆਂ ਪਹਿਲਾਂ ਤੋਂ ਤੈਅ ਵੀਜ਼ਾ ਇੰਟਰਵਿਊਆਂ ਰੱਦ ਕੀਤੇ ਜਾਣ ਦੇ ਮੁੱਦੇ ਨੂੰ ਅਮਰੀਕਾ ਕੋਲ ਬਹੁਤ ਗੰਭੀਰਤਾ ਨਾਲ ਚੁੱਕਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤੀ ਨਾਗਰਿਕਾਂ ਨੂੰ ਹੋ ਰਹੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਲਗਾਤਾਰ ਅਮਰੀਕੀ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ !
ਦਰਅਸਲ ਇਸ ਮਹੀਨੇ ਦੇ ਅੱਧ ਤੋਂ ਤੈਅ ਹਜ਼ਾਰਾਂ ਭਾਰਤੀਆਂ ਦੀਆਂ ਇੰਟਰਵਿਊਆਂ ਨੂੰ ਅਮਰੀਕਾ ਨੇ ਅਚਾਨਕ ਕੁੱਝ ਮਹੀਨਿਆਂ ਲਈ ਅੱਗੇ ਪਾ ਦਿੱਤਾ ਹੈ। ਹੁਣ ਬਿਨੈਕਾਰਾਂ ਨੂੰ ਅਗਲੇ ਸਾਲ ਮਈ ਮਹੀਨੇ ਦੀਆਂ ਤਰੀਕਾਂ ਦਿੱਤੀਆਂ ਜਾ ਰਹੀਆਂ ਹਨ। ਇਹਨਾਂ ਇੰਟਰਵਿਊਆਂ ਨੂੰ ਮੁਲਤਵੀ ਕਰਨ ਦਾ ਕਾਰਨ ਬਿਨੈਕਾਰਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ, ਅਤੇ ਆਨਲਾਈਨ ਪ੍ਰੋਫਾਈਲਾਂ ਦੀ ਡੁੰਘਾਈ ਨਾਲ ਜਾਂਚ ਦੱਸਿਆ ਜਾ ਰਿਹਾ !
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਹੈ ਕਿ, ਬਹੁਤ ਸਾਰੇ ਭਾਰਤੀ ਇਸ ਸਮੇਂ ਭਾਰਤ ਵਿੱਚ ਫਸੇ ਹੋਏ ਹਨ ਕਿਉਂਕਿ ਉਹਨਾਂ ਕੋਲ ਅਮਰੀਕਾ ਵਾਪਸ ਜਾਣ ਲਈ ਹੁਣ ਵੈਧ ਵੀਜ਼ਾ ਨਹੀਂ ਹੈ ! ਇਸ ਕਾਰਨ ਉਹਨਾਂ ਦੀਆਂ ਨੌਕਰੀਆਂ ਅਤੇ ਪਰਿਵਾਰਾਂ ਤੇ ਵੱਡਾ ਸੰਕਟ ਆ ਗਿਆ ਹੈ !
ਭਾਰਤ ਸਰਕਾਰ ਨੇ ਦਿੱਲੀ ਅਤੇ ਵਾਸ਼ਿੰਗਟਨ ਦੋਵਾਂ ਥਾਵਾਂ ਤੇ ਆਪਣਾ ਇਤਰਾਜ਼ ਦਰਜ ਕਰਵਾਇਆ ਹੈ। ਹਾਲਾਂਕਿ ਵੀਜ਼ਾ ਨਿਯਮ ਕਿਸੇ ਵੀ ਦੇਸ਼ ਦਾ ਅੰਦਰੂਨੀ ਮਾਮਲਾ ਹੁੰਦਾ ਹੈ, ਪਰ ਭਾਰਤ ਦਾ ਕਹਿਣਾ ਹੈ ਕਿ ਅਚਾਨਕ ਕੀਤੇ ਗਏ ਇਸ ਬਦਲਾਅ ਨਾਲ ਭਾਰਤੀ ਨਾਗਰਿਕਾਂ ਨੂੰ ਬਹੁਤ ਖੱਜਲ ਖੁਾਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

