White House ਦੀ ਪ੍ਰੈਸ ਸਕੱਤਰ Karoline Leavitt ਨੇ (X) ਐਕਸ ‘ਤੇ ਲਿਖਿਆ,ਰਾਸ਼ਟਰਪਤੀ ਟਰੰਪ ਦਾ G-7 ਵਿੱਚ ਇੱਕ ਸ਼ਾਨਦਾਰ ਦਿਨ ਬੀਤਿਆ। ਇੱਥੋਂ ਤੱਕ ਕਿ ਉਨ੍ਹਾਂ ਨੇ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨਾਲ ਇੱਕ ਵੱਡੇ ਵਪਾਰ ਸਮਝੌਤੇ ‘ਤੇ ਵੀ ਦਸਤਖ਼ਤ ਕੀਤੇ।
ਟਰੰਪ ਅਤੇ ਕੀਅਰ ਸਟਾਰਮਰ ਨੇ G-7 ਸੰਮੇਲਨ ਦੌਰਾਨ ਇੱਕ ਮੀਟਿੰਗ ਵਿੱਚ ਅਮਰੀਕਾ ਅਤੇ ਬ੍ਰਿਟੇਨ ਵਿਚਕਾਰ ਹੋਏ ਇੱਕ ਟੈਰਿਫ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ।
Karoline Leavitt ਨੇ ਟਰੰਪ ਦੀ ਵਾਪਸੀ ਬਾਰੇ ਲਿਖਿਆ, ਬਹੁਤ ਕੁਝ ਹਾਸਲ ਹੋਇਆ, ਪਰ ਮੱਧ ਪੂਰਬ ਵਿੱਚ ਜੋ ਹੋ ਰਿਹਾ ਹੈ ਉਸ ਕਾਰਨ ਰਾਸ਼ਟਰਪਤੀ ਟਰੰਪ ਅੱਜ ਰਾਤ G-7 ਸਮੂਹ ਦੇ ਮੁਖੀਆਂ ਨਾਲ ਰਾਤ ਦੇ ਖਾਣੇ ਤੋਂ ਬਾਅਦ ਵਾਪਸ ਆ ਗਏ।
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਜ਼ਰਾਈਲ-ਈਰਾਨ ਟਕਰਾਅ ਦੇ ਵਿਚਕਾਰ ਈਰਾਨ ਦੀ ਰਾਜਧਾਨੀ ਤਹਿਰਾਨ ਨੂੰ ਤੁਰੰਤ ਖਾਲੀ ਕਰਨ ਦੀ ਸਲਾਹ ਦਿੱਤੀ ਹੈ।
Trump ਨੇ ਆਪਣੇ ਟਰੁਥ ਸੋਸ਼ਲ ਅਕਾਊਂਟ ‘ਤੇ ਲਿਖਿਆ, ਈਰਾਨ ਨੂੰ ਉਸ ‘ਸੌਦੇ’ ‘ਤੇ ਦਸਤਖ਼ਤ ਕਰਨੇ ਚਾਹੀਦੇ ਸਨ ਜਿਸ ‘ਤੇ ਮੈਂ ਉਨ੍ਹਾਂ ਨੂੰ ਦਸਤਖ਼ਤ ਕਰਨ ਲਈ ਕਿਹਾ ਸੀ। ਕਿੰਨੀ ਸ਼ਰਮ ਦੀ ਗੱਲ ਹੈ ! ਮਨੁੱਖੀ ਜੀਵਨ ਦੀ ਬਰਬਾਦੀ ਹੋ ਰਹੀ ਹੈ।
ਸਿੱਧੇ ਸ਼ਬਦਾਂ ਵਿੱਚ ਈਰਾਨ ਕੋਲ ਪ੍ਰਮਾਣੂ ਹਥਿਆਰ ਨਹੀਂ ਹੋ ਸਕਦੇ। ਮੈਂ ਇਹ ਵਾਰ-ਵਾਰ ਕਿਹਾ ਹੈ! ਸਾਰਿਆਂ ਨੂੰ ਤੁਰੰਤ ਤਹਿਰਾਨ ਖਾਲੀ ਕਰ ਦੇਣਾ ਚਾਹੀਦਾ ਹੈ! G-7 ਸੰਮੇਲਨ ਵਿੱਚ ਹਿੱਸਾ ਲੈਣ ਲਈ ਕੈਨੇਡਾ ਗਏ ਟਰੰਪ ਇੱਕ ਦਿਨ ਪਹਿਲਾਂ ਹੀ ਉੱਥੋਂ ਵਾਪਸ ਆ ਰਹੇ ਹਨ, ਉਨ੍ਹਾਂ ਦੀ ਜਲਦੀ ਵਾਪਸੀ ਦਾ ਕਾਰਨ ਮੱਧ ਪੂਰਬ ਦੀ ਸਥਿਤੀ ਦੱਸਿਆ ਜਾ ਰਿਹਾ ਹੈ।
#saddatvusa#america#canada#G7Canada#DonaldTrump#NewsUpdate#KarolineLeavitt