ਸੈਕਰਾਮੈਂਟੋ : ਅਮਰੀਕਾ ਵਿੱਚ ਸਿੱਖਾਂ ਨੂੰ ਵੱਡੀ ਜਿੱਤ ਹਾਸਿਲ ਹੋਈ ਜਦੋਂ ਵਿਦੇਸ਼ੀ ਦਖਲ ਵਰਗੀ ਗੰਭੀਰ ਸਮੱਸਿਆ ਨਾਲ ਨਜਿਠਣ ਦੇ ਮਕਸਦ ਤਹਿਤ ਕੈਲੀਫੋਰਨੀਆ ਅਸੈਂਬਲੀ ਵਿੱਚ ਪੇਸ਼ ਬਿੱਲ ਐਸ.ਬੀ. 509 (S.B.-509 ) ਪਾਸ ਹੋ ਗਿਆ ! ਸੂਬਾ ਸੈਨੇਟ ਮੈਂਬਰ ਐਨਾ ਕੈਬਾਯੇਰੋ ਵੱਲੋਂ ਲਿਖੇ ਇਸ ਬਿਲ ਨੂੰ ਉੱਪਰਲੇ ਸਦਨ ਵਿੱਚ ਪਹਿਲਾਂ ਹੀ ਪਾਸ ਕੀਤਾ ਜਾ ਚੁੱਕਾ ਹੈ ਅਤੇ ਹੁਣ ਅਸੈਂਬਲੀ ਵਿੱਚ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ !ਕੈਲੀਫੋਰਨੀਆ ਅਸੈਂਬਲੀ ਦੀ ਪਹਿਲੀ ਸਿੱਖ ਮੈਂਬਰ ਜਸਮੀਤ ਕੌਰ ਬੈਂਸ ਨੇ ਬਿੱਲ ਪਾਸ ਹੋਣ ਮਗਰੋਂ ਕਿਹਾ ਕਿ ਬਿਲਕੁਲ ਅਜਿਹਾ ਹੀ ਬਿਲ ਅਮਰੀਕਾ ਦੀ ਸੰਸਦ ਵਿੱਚ ਵੀ ਪਾਸ ਹੋਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੇ ਬੋਲਣ ਦੀ ਆਜ਼ਾਦੀ ਨੂੰ ਵਿਦੇਸ਼ੀ ਤਾਕਤਾਂ ਵੱਲੋਂ ਦਬਾਇਆ ਨਾ ਜਾ ਸਕੇ !
ਸੈਨੇਟਰ ਐਨਾ ਕੈਬਾਯੇਰੋ ਕਈ ਮੌਕਿਆਂ ‘ਤੇ ਆਖ ਚੁੱਕੇ ਹਨ ਕਿ ਆਪਣੀ ਜਾਨ ਬਚਾ ਕੇ ਜੱਦੀ ਮੁਲਕਾਂ ਤੋਂ ਅਮਰੀਕਾ ਪੁੱਜੇ ਲੋਕਾਂ ਵਿਰੁੱਧ ਕੁਝ ਵਿਦੇਸ਼ੀ ਸਰਕਾਰਾਂ ਹਿੰਸਾ ਦੀ ਵਰਤੋਂ ਕਰ ਰਹੀਆਂ ਹਨ ਪਰ ਕੋਈ ਅਸਰਦਾਰ ਕਾਨੂੰਨ ਨਾ ਹੋਣ ਕਰਕੇ ਅਜਿਹੇ ਖਤਰਿਆਂ ਨਾਲ ਨਜਿਠਣ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ
ਐਨਾ ਕੈਬਾਯੇਰੋ ਮੁਤਾਬਿਕ ਇਹ ਗੰਭੀਰ ਖਤਰੇ ਮਨੁੱਖੀ ਹੱਕਾਂ ਨੂੰ ਪੂਰੀ ਤਰਾਂ ਨਾਲ ਪ੍ਰਭਾਵਿਤ ਕਰਦੇ ਹਨ ! ਹੁਣ ਬਿੱਲ ਪਾਸ ਹੁਣ ਮਗਰੋਂ ਪ੍ਰਵਾਸੀਆਂ ਨੂੰ ਦਰਪੇਸ਼ ਖਤਰਿਆਂ ਦਾ ਡੱਟ ਕੇ ਮੁਕਾਬਲਾ ਕੀਤਾ ਜਾ ਸਕੇਗਾ। ਕਾਨੂੰਨ ਦੇ ਆਧਾਰ ‘ਤੇ ਕੈਲੀਫੋਰਨੀਆ ਦੇ ਪੁਲਿਸ ਵਿਭਾਗ ਮੁਕੰਮਲ ਜਾਣਕਾਰੀ ਇਕੱਤਰ ਕਰਦਿਆਂ ਇਸ ਨੂੰ ਫੈਡਰਲ ਏਜੰਸੀਆਂ ਨਾਲ ਸਾਂਝੀ ਕਰ ਸਕਣਗੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਵਰਗੀਆਂ ਕਈ ਜਥੇਬੰਦੀਆਂ ਇਸ ਬਿੱਲ ਦੀ ਜ਼ੋਰਦਾਰ ਹਮਾਇਤ ਕਰ ਚੁੱਕੀਆਂ ਹਨ !
#saddatvusa#sacramentocalifornia#america#sb509bill#passed#jasmeetkaurbains#NewsUpdate#today#ainacabayero