ਪੰਜਾਬ ਉੱਤਰਾਖੰਡ, ਅਤੇ ਹਿਮਾਚਲ ਵਿੱਚ ਹੜ੍ਹਾਂ ਕਰ ਕੇ ਬਹੁਤ ਜ਼ਿਆਦਾ ਤਬਾਹੀ ਮਚੀ ਹੈ ! ਜਿਹੜੇ ਕਿਸਾਨ ਅਨਾਜ ਉਗਾ ਕੇ ਸਾਡਾ ਢਿੱਡ ਭਰਦੇ ਹਨ ਅੱਜ ਉਹਨ੍ਹਾਂ ਕੋਲ ਅਨਾਜ ਨਹੀਂ ਹੈ ਆਪਣਾ ਘਰ ਨਹੀਂ ਹੈ ! ਇਹ ਪੰਜਾਬੀ ਭਾਈਚਾਰਾ ਲੰਗਰ ਅਤੇ ਆਪਣੀ ਸੇਵਾ ਭਾਵਨਾ ਲਈ ਪੂਰੀ ਦੁਨੀਆਂ ‘ਚ ਮਸ਼ਹੂਰ ਹੈ ! ਪਤਾ ਨਹੀਂ ਇਹ ਸਮਾਜ ਨੂੰ ਕਿੰਨੇ ਸੋ ਸਾਲਾਂ ਤੋਂ ਲੰਗਰ ਛਕਾ ਰਹੇ ਹਨ ! ਇਹਨਾਂ ਨੇ ਕਦੇ ਵੀ ਕਿਸੇ ਭੁੱਖੇ ਨੂੰ ਆਪਣੇ ਘਰੋਂ ਰੋਟੀ ਖੁਆਏ ਬਿਨਾਂ ਨਹੀਂ ਭੇਜਿਆ ਹੈ ! ਹੁਣ ਵੀ ਜਦੋਂ ਇਹਨਾਂ ਕੋਲ ਕੁੱਝ ਵੀ ਨਹੀਂ ਬਚਿਆ ਹੈ ਤਾਂ ਵੀ ਇਹ ਆਪਣੇ ਕੋਲ ਆਏ ਹਰ ਮਦਦ ਕਰਨ ਵਾਲੇ ਨੂੰ ਪਹਿਲਾਂ ਰੋਟੀ ਪਾਣੀ ਪੁੱਛਦੇ ਹਨ ! ਹੁਣ ਜਦੋ ਉਹਨ੍ਹਾਂ ਤੇ ਆਫ਼ਤ ਆਈ ਹੈ ਤਾਂ ਸਾਡਾ ਸਭ ਦਾ ਵੀ ਫਰਜ਼ ਬਣਦਾ ਹੈ ਕਿ ਇਹਨਾਂ ਲਈ ਕੁੱਝ ਜ਼ਰੂਰ ਕਰੀਏ !
#saddatvusa#BiggBoss#realityshow#salmankhan#standwithpunjab#PunjabFloods#HimachalFloods#uttrakhandfloods

