ਅਮਰੀਕਾ ਵਿੱਚ ਟਰੱਕ ਡਰਾਈਵਰਾਂ ਨੂੰ ਵੱਡੀ ਰਾਹਤ ਮਿਲੀ ਜਦੋਂ ਹਾਲ ਹੀ ਵਿੱਚ ਵਰਕ ਪਰਮਿਟ ਤੇ ਲਾਗੂ ਪਾਬੰਦੀ ਸਿਰਫ 1000 ਤੋਂ 1500 ਡਰਾਈਵਰਾਂ ਤੱਕ ਹੀ ਸੀਮਤ ਹੋਣ ਬਾਰੇ ਰਿਪੋਰਟ ਸਾਹਮਣੇ ਆਈ !
ਅਮੇਰੀਕਨ ਇਮੀਗ੍ਰੇਸ਼ਨ ਲਾਅਇਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਟਰੰਪ ਸਰਕਾਰ ਦੀ ਨਵੀਂ ਨੀਤੀ H-2 ਵੀਜ਼ਾ ਦੁਆਲੇ ਕੇਂਦਰਿਤ ਹੈ ਅਤੇ ਇਸ ਵੀਜ਼ਾ ਸ਼੍ਰੇਣੀ ਅਧੀਨ ਇੱਕ ਸਾਲ ਵਿੱਚ ਵੱਧ ਤੋਂ ਵੱਧ 1500 ਤੱਕ ਵਰਕ ਪਰਮਿਟ ਹੀ ਜਾਰੀ ਕੀਤੇ ਜਾਂਦੇ ਹਨ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਮੁਲਕ ਦੀ ਟਰਾਂਸਪੋਰਟ ਇੰਡਸਟਰੀ ਵਿੱਚ ਸਰਗਰਮ 35 ਲੱਖ ਡਰਾਈਵਰਾਂ ਵਿੱਚ ਜਿਆਦਾਤਰ ਉੱਤੇ ਨਵੀਂ ਇਮੀਗ੍ਰੇਸ਼ਨ ਨੀਤੀ ਦਾ ਕੋਈ ਅਸਰ ਨਹੀਂ ਪਵੇਗਾ !
ਅਤੇ ਦੂਜੇ ਪਾਸੇ ਕੈਨੇਡਾ ਵਿੱਚ ਅਮਰੀਕਾ ਦੇ ਕੌਂਸਲੇਟ ਵੱਲੋਂ ਵੀ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਕਮਰਸ਼ੀਅਲ ਡਰਾਈਵਰਾਂ ਦੇ ਵਰਕ ਪਰਮਿਟ ਤੇ ਪਾਬੰਧੀ ਨਾਲ ਕੈਨੇਡੀਅਨ ਟ੍ਰਕਰਜ਼ ਪ੍ਰਭਾਵਿਤ ਨਹੀਂ ਹੋਣਗੇ ਜੋ B-1 ਜਾਂ B-2 ਵੀਜ਼ਾ ਲੈ ਕੇ ਅਮਰੀਕਾ ਵਿੱਚ ਟਰੱਕ ਚਲਾਉਂਦੇ ਹਨ। ਪਰ ਅੰਗਰੇਜ਼ੀ ਭਾਸ਼ਾ ਨਾਲ ਸੰਬੰਧਿਤ ਨਵੇਂ ਨਿਯਮ ਤਹਿਤ ਵੀਜ਼ਾ ਇੰਟਰਵਿਊ ਦੌਰਾਨ ਆਪਣੀ ਕਬਲੀਅਤ ਸਾਬਿਤ ਕਰਨੀ ਹੋਵੇਗੀ ! ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੱਲੋਂ ਪਿਛਲੇ ਹਫਤੇ ਜਾਰੀ ਹੁਕਮਾਂ ਤਹਿਤ ਵਰਕ ਪਰਮਿਟ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਜਾਣਕਾਰੀ ਕਹਿੰਦੀ ਹੈ ਕਿ B-1 ਵੀਜ਼ਾ ਵਾਲੇ ਮੈਕਸੀਕਨ ਟਰੱਕ ਡਰਾਈਵਰ ਵੀ ਨਵੀਂ ਤੇ ਨੀਤੀ ਨਾਲ ਪ੍ਰਭਾਵਿਤ ਨਹੀਂ ਹੋਣਗੇ ! ਮੈਕਸੀਕੋ ਅਤੇ ਅਮਰੀਕਾ ਵਿੱਚ ਤਕਰੀਬਨ 200 ਟ੍ਰਕਿੰਗ ਕੰਪਨੀਆਂ ਦੇ ਗਰੁੱਪ ਲਾਰੇਡੋ ਮੋਟਰ ਕੈਰੀਅਰਜ਼ ਦੇ ਜੈਰੀ ਮੈਕਡੋਨਾਡੋ ਨੇ ਦੱਸਿਆ ਕਿ ਇਸ ਨਵੀਂ ਨੀਤੀ ਦੇ ਵੇਰਵੇ ਸਾਹਮਣੇ ਆਉਣ ਮਗਰੋਂ ਸੁੱਖ ਦਾ ਸਾਹ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਪਾਬੰਦੀਆਂ ਦਾ ਘੇਰਾ ਜ਼ਿਆਦਾ ਹੁੰਦਾ ਤਾਂ ਟਰਾਂਸਪੋਰਟ ਸੈਕਟਰ ਬੁਰੀ ਤਰਾਂ ਪ੍ਰਭਾਵਿਤ ਹੋ ਸਕਦਾ ਸੀ।
ਮੁਢਲੇ ਤੌਰ ‘ਤੇ ਜਾਣਕਾਰੀ ਦੀ ਘਾਟ ਕਰਕੇ ਅਮੇਰੀਕਨ ਟ੍ਰਕਿੰਗ ਐਸੋਸੀਏਸ਼ਨ ਵੱਲੋਂ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ। ਐਸੋਸੀਏਸ਼ਨ ਨੇ ਦਲੀਲ ਦਿੱਤੀ ਹੈ ਕਿ ਅਮਰੀਕਾ ਵਿੱਚ ਪਹਿਲਾ ਹੀ 60 ਹਜਾਰ ਤੋਂ ਵੱਧ ਟਰੱਕ ਡਰਾਈਵਰਾਂ ਦੀ ਕਮੀ ਹੈ ਅਤੇ ਵੀਜ਼ੇ ਬੰਦ ਹੋਣ ਮਗਰੋਂ ਹਾਲਤ ਹੋਰ ਖਰਾਬ ਹੋ ਜਾਣਗੇ। ਫਲੋਰੀਡਾ ਦੇ ਗਵਰਨਰ ਵੱਲੋਂ ਜਾਰੀ ਹੁਕਮ ਟਰੱਕ ਡਰਾਈਵਰਾਂ ਦੀਆਂ ਮੁਸ਼ਕਿਲਾਂ ਦਾ ਕਾਰਨ ਜਰੂਰ ਬਣ ਸਕਦੇ ਹਨ ! ਜਿਹਨਾਂ ਤਹਿਤ ਸਿਰਫ ਗ੍ਰੀਨ ਕਾਰਡ ਹੋਲਡਰਜ਼ ਜਾਂ ਅਮੇਰੀਕਨ ਸਿਟੀਜਨਜ਼ ਨੂੰ ਹੀ ਸੂਬੇ ਵਿੱਚ ਦਾਖਲ ਹੋਣ ਦਾ ਜ਼ਿਕਰ ਕੀਤਾ ਗਿਆ ਹੈ।