ਅਮਰੀਕਾ ਤੋਂ ਵੱਡੇ ਜਹਾਜ਼ ਹਾਦਸੇ ਦੀ ਖਬਰ ਸਾਹਮਣੇ ਆ ਰਹੀ ਹੈ ! ਜਾਣਕਾਰੀ ਮੁਤਾਬਿਕ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਅਮਰੀਕੀ ਨੇਵੀ ਦਾ F-35 ਲੜਾਕੂ ਜਹਾਜ਼ ਕ੍ਰੈਸ਼ ਹੋ ਗਿਆ ਹੈ। ਅਮਰੀਕੀ ਲੜਾਕੂ ਜਹਾਜ਼ ਕਰੈਸ਼ ਹੋਣ ਬਾਰੇ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਬਿਆਨ ਮੁਤਾਬਿਕ ਕੈਲੀਫੋਰਨੀਆ ਵਿੱਚ ਨੇਵਲ ਏਅਰ ਸਟੇਸ਼ਨ ਲੈਮੂਰ ਕੋਲ ਇੱਕ ਅਮਰੀਕਾ ਨੇਵੀ ਦਾ F-35 ਲੜਾਕੂ ਜਹਾਜ਼ ਕਰੈਸ਼ ਹੋ ਗਿਆ ਹੈ। ਹਾਦਸੇ ਸਮੇਂ ਪਾਇਲਟ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਹੁਣ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਹਵਾਈ ਫੌਜ ਨੇ ਆਪਣੇ ਬਿਆਨ ਵਿੱਚ ਜਾਣਕਾਰੀ ਦਿੱਤੀ ਹੈ ਕਿ ਜੋ F-35 ਲੜਾਕੂ ਜਹਾਜ਼ ਕਰੈਸ਼ ਹੋਇਆ ਹੈ ਉਸ ਨੂੰ ਸਟ੍ਰਾਈਕ ਫਾਈਟਰ ਸਕਵਾਡ੍ਰਨ VF-125 ਨੂੰ ਸੌਂਪਿਆ ਗਿਆ ਸੀ ,ਜਿਸ ਨੂੰ ‘ਰਫ ਰੇਡਰਸ’ ਦੇ ਨਾਂ ਤੋਂ ਜਾਣਿਆ ਜਾਂਦਾ ਹੈ। VF-125 ਇੱਕ ਫਲੀਟ ਰਿਪਲੇਸਮੈਂਟ ਸਕਵਾਡ੍ਰਨ ਹੈ ,ਜੋ ਪਾਇਲਟਾਂ ਤੇ ਏਅਰਕਰੂ ਨੂੰ ਟ੍ਰੇਨਿੰਗ ਦੇਣ ਲਈ ਜ਼ਿੰਮੇਵਾਰ ਹੈ !