ਟਰੰਪ ਨੇ ਟੈਰਿਫ ਚਿੱਠੀਆਂ ਭੇਜਣੀਆਂ ਕੀਤੀਆਂ ਸ਼ੁਰੂ,ਇਹਨਾਂ ਦੇਸ਼ਾਂ ਨੂੰ ਸਭ ਤੋਂ ਪਹਿਲਾ ਨੋਟਿਸ ਮਿਲਿਆ !

0
166

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ Donald Trump ਨੇ ਏਸ਼ੀਆ ਚ ਅਮਰੀਕਾ ਦੇ ਦੋ ਮਹੱਤਵਪੂਰਨ ਸਹਿਯੋਗੀਆਂ ਨਾਲ ਲਗਾਤਾਰ ਵਪਾਰ ਅਸੰਤੁਲਨ ਦਾ ਹਵਾਲਾ ਦਿੰਦੇ ਹੋਏ ਸੋਮਵਾਰ ਨੂੰ ਜਪਾਨ ਅਤੇ ਦੱਖਣੀ ਕੋਰੀਆ ਤੋਂ ਆਯਾਤ ਹੋਣ ਵਾਲੀਆਂ ਚੀਜ਼ਾਂ ਉੱਤੇ 25 ਫੀਸਦੀ ਟੈਕਸ ਲਗਾ ਦਿੱਤਾ ਹੈ!

Trump ਨੇ ‘Truth’ ਸੋਸ਼ਲ ਉੱਤੇ ਚਿੱਠੀਆਂ ਪੋਸਟ ਕਰਕੇ ਦੋਹਾਂ ਦੇਸ਼ਾਂ ਨੂੰ 1 ਅਗਸਤ ਤੋਂ ਸ਼ੁਰੂ ਹੋਣ ਵਾਲੇ ਨਵੇਂ ਟੈਰਿਫ ਦਾ ਨੋਟਿਸ ਦੇ ਦਿੱਤਾ ਹੈ। ਚਿੱਠੀਆਂ ਵਿੱਚ ਦੋਹਾਂ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣੇ ਖੁਦ ਦੇ ਆਯਾਤ ਟੈਕਸ ਵਧਾ ਕੇ ਜਵਾਬੀ ਕਾਰਵਾਈ ਨਾ ਕਰਨ ਨਹੀਂ ਤਾਂ ਟਰੰਪ ਪ੍ਰਸ਼ਾਸਨ ਆਯਾਤ ਟੈਕਸ ਵਧਾ ਦੇਵੇਗਾ ਜੋ ਜਾਪਾਨ ਅਤੇ ਦੱਖਣੀ ਕੋਰੀਆ ਦੇ ਆਟੋ ਅਤੇ ਇਲੈਕਟ੍ਰੋਨਿਕਸ ਸੈਕਟਰਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜੋ ਚੀਨ ਦੇ ਪ੍ਰਭਾਵ ਦਾ ਮੁਕਾਬਲਾ ਕਰਨ ਵਿੱਚ ਅਮਰੀਕਾ ਦੇ ਦੋ ਮਹੱਤਵਪੂਰਨ ਭਾਈਵਾਲ ਹਨ। Trump ਨੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ-ਜੇ ਮਿਊੰਗ ਨੂੰ ਲਿਖੇ ਹੋਏ ਪੱਤਰਾਂ ‘ਚ ਕਿਹਾ ਹੈ ਕਿ ਜੇਕਰ ਤੁਸੀਂ ਕਿਸੇ ਵੀ ਕਾਰਨ ਕਰਕੇ ਟੈਰਿਫ ਵਧਾਉਣ ਦਾ ਫੈਸਲਾ ਕਰਦੇ ਹੋ,ਤਾਂ ਤੁਸੀਂ ਜੋ ਵੀ ਗਿਣਤੀ ਵਧਾਉਣ ਦੀ ਚੋਣ ਕਰੋਗੇ,ਉਸ ਨੂੰ ਸਾਡੇ ਵੱਲੋਂ ਵਸੂਲੇ ਜਾਣ ਵਾਲੇ 25 ਫੀਸਦੀ ‘ਚ ਸ਼ਾਮਿਲ ਕਰ ਦਿੱਤਾ ਜਾਵੇਗਾ !

#saddatvusa#AmericanPresident#DonaldTrump#tariffs2025

LEAVE A REPLY

Please enter your comment!
Please enter your name here