ਕੈਨੇਡੀਅਨ ਕੈਡਿਟਾਂ ਨੂੰ ਨਿਸ਼ਾਨਾ ਬਣਾਉਣ ’ਤੇ ਹੰਗਾਮਾ, ਹੇਗਸੇਥ ਦੀ ਪੋਸਟ ਦੀ ਹੋ ਰਹੀ ਨਿੰਦਾ !

0
2

ਅਮਰੀਕਾ ਦੇ ਵਾਰ ਸੈਕਟਰੀ ਪੀਟ ਹੇਗਸੇਥ ਵੱਲੋਂ ਕੈਨੇਡਾ ਦੇ ਕੈਡਿਟ ਪ੍ਰੋਗਰਾਮ ਦੀਆਂ ਦੋ ਨੌਜਵਾਨ ਮਹਿਲਾ ਕੈਡਿਟਾਂ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਹੇਗਸੇਥ ਨੇ ਤਸਵੀਰ ਨਾਲ “this is real” ਲਿਖਿਆ ਸੀ, ਜਿਸ ਤੋਂ ਬਾਅਦ ਕਈ ਲੋਕਾਂ ਨੇ ਕੈਡਿਟਾਂ ਦੀ ਦਿੱਖ ਨੂੰ ਲੈ ਕੇ ਅਪਮਾਨਜਨਕ ਟਿੱਪਣੀਆਂ ਕੀਤੀਆਂ।
ਕੈਨੇਡਾ ਦੀ ਸਿਖਰਲੀ ਫੌਜੀ ਕਮਾਂਡਰ ਜਨਰਲ ਜੈਨੀ ਕੈਰੀਗਨ ਨੇ ਕਿਹਾ ਕਿ ਕੈਡਿਟ ਅਤੇ ਉਨ੍ਹਾਂ ਦੀ ਇੰਸਟ੍ਰਕਟਰ ਨੂੰ ਕੈਨੇਡੀਅਨ ਫੌਜ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਵੀ ਪ੍ਰਭਾਵਿਤ ਮੈਂਬਰਾਂ ਦਾ ਹੋਵੇਗਾ ਕਿ ਉਹ ਇਸ ਮਾਮਲੇ ’ਤੇ ਕਿਵੇਂ ਜਾਂ ਕੀ ਜਵਾਬ ਦੇਣਾ ਚਾਹੁੰਦੇ ਹਨ।
ਆਰਮੀ ਕੈਡੇਟ ਲੀਗ ਆਫ ਕੈਨੇਡਾ ਨੇ ਵੀ ਨੌਜਵਾਨ ਕੈਡਿਟਾਂ ਦੀ ਆਨਲਾਈਨ ਹੰਸੀ-ਮਜ਼ਾਕ ਅਤੇ ਬਦਨਾਮੀ ਦੀ ਸਖ਼ਤ ਨਿੰਦਾ ਕੀਤੀ। ਲੀਗ ਨੇ ਕਿਹਾ ਕਿ ਆਪਣੇ ਆਪ ਨੂੰ ਬਿਹਤਰ ਬਣਾਉਣ ਅਤੇ ਸਮਾਜ ਦੀ ਸੇਵਾ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕਬੂਲਯੋਗ ਨਹੀਂ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹੇਗਸੇਥ ਦੀ ਪੋਸਟ ਨੂੰ “ਉਨ੍ਹਾਂ ਦੇ ਅਹੁਦੇ ਤੋਂ ਹੇਠਾਂ” ਕਰਾਰ ਦਿੱਤਾ। ਬੀ.ਸੀ. ਦੇ ਪ੍ਰੀਮੀਅਰ ਡੇਵਿਡ ਏਬੀ ਨੇ ਵੀ ਇਸਨੂੰ ਅਮਰੀਕੀ ਲੀਡਰਸ਼ਿਪ ਲਈ ਸ਼ਰਮਨਾਕ ਦੱਸਿਆ।
ਇਹ ਵਿਵਾਦ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਤਣਾਅ ਪਹਿਲਾਂ ਹੀ ਵਧਿਆ ਹੋਇਆ ਹੈ। ਅਮਰੀਕੀ ਅਧਿਕਾਰੀਆਂ ਵੱਲੋਂ ਹਾਲ ਹੀ ਵਿੱਚ ਕੈਨੇਡਾ ਦੀ ਫੌਜ ਬਾਰੇ ਕੀਤੀਆਂ ਟਿੱਪਣੀਆਂ ਨੇ ਵੀ ਕੈਨੇਡਾ ਵਿੱਚ ਤਿੱਖੀ ਪ੍ਰਤੀਕਿਰਿਆ ਪੈਦਾ ਕੀਤੀ ਹੈ।
#saddatvusa #PeteHegseth #target #canada #cadets #TruthSocial

LEAVE A REPLY

Please enter your comment!
Please enter your name here