2026 ਫੁੱਟਬਾਲ ਵਿਸ਼ਵ ਕੱਪ ਨੇ 68 ਲੱਖ ਤੋਂ ਵੱਧ ਦਰਸ਼ਕਾਂ ਨਾਲ ਨਵਾਂ ਹਾਜ਼ਰੀ ਰਿਕਾਰਡ ਬਣਾਇਆ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਟੂਰਨਾਮੈਂਟ ਦੇ ਕਿਸੇ ਵੀ ਸਟੇਡੀਅਮ ਦਾ ਨਾਮ ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮਾਂ ਦੀ ਸੂਚੀ ਵਿੱਚ ਟਾਪ ‘ਤੇ ਨਹੀਂ ਆਉਂਦਾ।
ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਉੱਤਰੀ ਕੋਰੀਆ ਦੇ ਪਿਓਂਗਯਾਂਗ ਵਿੱਚ ਸਥਿਤ ਰੁਨਗ੍ਰਾਡੋ 1 ਮਈ ਸਟੇਡੀਅਮ ਹੈ, ਜਿਸ ਦੀ ਸਮਰੱਥਾ ਕਰੀਬ 1.5 ਲੱਖ ਦਰਸ਼ਕਾਂ ਦੀ ਹੈ। 1989 ਵਿੱਚ ਬਣੇ ਇਸ ਸਟੇਡੀਅਮ ਦੀ ਅੱਠ ਮੰਜ਼ਿਲਾ ਇਮਾਰਤ ਅਤੇ ਫੁੱਲ ਵਰਗੀ 16 ਮਹਿਰਾਬਾਂ ਵਾਲੀ ਛੱਤ ਇਸ ਨੂੰ ਵਿਲੱਖਣ ਬਣਾਉਂਦੀ ਹੈ। ਇੱਥੇ ਰਾਸ਼ਟਰੀ ਸਮਾਰੋਹਾਂ ਦੇ ਨਾਲ-ਨਾਲ ਪ੍ਰਸਿੱਧ ਮਾਸ ਗੇਮਜ਼ ਵੀ ਕਰਵਾਈਆਂ ਜਾਂਦੀਆਂ ਹਨ।
ਦੂਜੇ ਨੰਬਰ ‘ਤੇ ਭਾਰਤ ਦੇ ਅਹਿਮਦਾਬਾਦ ਦਾ ਨਰਿੰਦਰ ਮੋਦੀ ਸਟੇਡੀਅਮ ਹੈ, ਜਿਸ ਵਿੱਚ 1.32 ਲੱਖ ਲੋਕ ਬੈਠ ਸਕਦੇ ਹਨ। ਇਸ ਤੋਂ ਬਾਅਦ ਅਮਰੀਕਾ ਦਾ ਮਿਸ਼ੀਗਨ ਸਟੇਡੀਅਮ ਤੀਜੇ ਨੰਬਰ ‘ਤੇ ਹੈ, ਜਿਸ ਦੀ ਸਮਰੱਥਾ 1,09,901 ਹੈ ਅਤੇ ਇਸ ਨੂੰ “ਦ ਬਿਗ ਹਾਊਸ” ਵੀ ਕਿਹਾ ਜਾਂਦਾ ਹੈ।
1 ਦੁਨੀਆ ਦੇ ਟਾਪ-10 ਸਭ ਤੋਂ ਵੱਡੇ ਸਟੇਡੀਅਮ
2 ਰੁਨਗ੍ਰਾਡੋ 1 ਮਈ ਸਟੇਡੀਅਮ (ਉੱਤਰੀ ਕੋਰੀਆ) – 1,50,000
3 ਨਰਿੰਦਰ ਮੋਦੀ ਸਟੇਡੀਅਮ (ਭਾਰਤ) – 1,32,000
4 ਮਿਸ਼ੀਗਨ ਸਟੇਡੀਅਮ (ਅਮਰੀਕਾ) – 1,09,901
5 ਬੀਵਰ ਸਟੇਡੀਅਮ – 1,07,000
6 ਓਹਾਇਓ ਸਟੇਡੀਅਮ – 1,02,780
7 ਕਾਇਲ ਫੀਲਡ – 1,02,733
8 ਟਾਈਗਰ ਸਟੇਡੀਅਮ – 1,02,321
9 ਨੇਲੈਂਡ ਸਟੇਡੀਅਮ – 1,01,915
10 ਬਰਾਇੰਟ-ਡੈਨੀ ਸਟੇਡੀਅਮ – 1,01,821
ਡੈਰਲ ਕੇ ਰੌਇਲ-ਟੈਕਸਾਸ ਮੈਮੋਰੀਅਲ ਸਟੇਡੀਅਮ – 1,00,119
ਖਾਸ ਗੱਲ ਇਹ ਹੈ ਕਿ ਅਮਰੀਕਾ ਦੇ ਟਾਪ-10 ਸਭ ਤੋਂ ਵੱਡੇ ਸਟੇਡੀਅਮਾਂ ਵਿੱਚ ਜ਼ਿਆਦਾਤਰ ਕਾਲਜ ਫੁੱਟਬਾਲ ਸਟੇਡੀਅਮ ਹਨ, ਜੋ ਹਰ ਸੀਜ਼ਨ ਲੱਖਾਂ ਪ੍ਰਸ਼ੰਸਕਾਂ ਨਾਲ ਖਚਾਖਚ ਭਰੇ ਰਹਿੰਦੇ ਹਨ।

