ਮੈਰਿਸਵਿਲ (ਵਾਸ਼ਿੰਗਟਨ ਸਟੇਟ) ਲੋਕ ਨਾਇਕ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਉਹਨਾਂ ਵੱਲੋਂ 25 ਹਜ਼ਾਰ ਲਾਵਾਰਿਸ ਲਾਸ਼ਾਂ ਦੇ ਸੱਚ ਨੂੰ ਦੁਨੀਆ ਸਾਹਮਣੇ ਲਿਆਉਣ ਦੇ ਸੰਘਰਸ਼ ‘ਤੇ ਆਧਾਰਿਤ ਬਹੁ-ਚਰਚਿਤ ਫਿਲਮ ‘ਸਤਲੁਜ’ ਪਿਛਲੇ ਦਿਨੀਂ (17 ਜੁਲਾਈ ਨੂੰ) ਵਾਸ਼ਿੰਗਟਨ ਸਟੇਟ ਦੇ ਸ਼ਹਿਰ ਮੈਰਿਸਵਿਲ ਦੇ ਗੁਰਦੁਆਰਾ ਸਾਹਿਬ ਵਿਖੇ ਦਿਖਾਈ ਗਈ।
ਇਸ ਖਾਸ ਸ਼ੋਅ ਦਾ ਉਪਰਾਲਾ ਸਿਮਰਨ ਪ੍ਰੋਡਕਸ਼ਨ ਅਤੇ ਸਾਡਾ ਟੀਵੀ (Sadda Tv USA) ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਨੌਜਵਾਨ ਸਭਾ ਦੇ ਵਿਸ਼ੇਸ਼ ਸਹਿਯੋਗ ਨਾਲ ਕੀਤਾ ਗਿਆ ਸੀ।
ਫਿਲਮ ਦੇਖਣ ਲਈ ਦੂਰੋਂ-ਦੂਰੋਂ ਸੰਗਤਾਂ ਹੁੰਮ-ਹੁਮਾ ਕੇ ਪਹੁੰਚੀਆਂ। ਓ.ਟੀ.ਟੀ (OTT) ਪਲੇਟਫਾਰਮਾਂ ਅਤੇ ਵਿਦੇਸ਼ਾਂ ਵਿੱਚ ਇਸ ਫਿਲਮ ‘ਤੇ ਲੱਗੀਆਂ ਪਾਬੰਦੀਆਂ ਦੇ ਬਾਵਜੂਦ, ਇਹ ਫਿਲਮ ਅੱਜ ਇੱਕ ਦੂਜੇ ਦੇ ਸਹਿਯੋਗ ਨਾਲ ਅੱਗੇ ਤੋਂ ਅੱਗੇ ਪੂਰੀ ਦੁਨੀਆ ਵਿੱਚ ਪਹੁੰਚ ਰਹੀ ਹੈ। ਮੈਰਿਸਵਿਲ ਦੀਆਂ ਸੰਗਤਾਂ ਨੇ ਫਿਲਮ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਪੂਰੀ ਟੀਮ ਦੇ ਇਸ ਹੰਭਲੇ ਨੂੰ ਸਲਾਹਿਆ।
ਪਹਿਲਾਂ ਇਸ ਫਿਲਮ ਦੇ ਸ਼ੋਅ ਸਿਰਫ਼ ਪੰਜਾਬ ਅਤੇ ਭਾਰਤ ਦੇ ਪਿੰਡਾਂ/ਸ਼ਹਿਰਾਂ ਤੱਕ ਸੀਮਤ ਸਨ, ਪਰ ਹੁਣ ਮੈਰਿਸਵਿਲ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਇਸ ਵਧੀਆ ਉਪਰਾਲੇ ਸਦਕਾ ਵਿਦੇਸ਼ਾਂ ਦੇ ਗੁਰਦੁਆਰਾ ਸਾਹਿਬਾਨਾਂ ਵਿੱਚ ਵੀ ਇਸ ਦੇ ਸ਼ੋਅ ਹੋਣੇ ਸ਼ੁਰੂ ਹੋ ਗਏ ਹਨ, ਤਾਂ ਜੋ ਨਵੀਂ ਪੀੜ੍ਹੀ ਆਪਣੇ ਇਤਿਹਾਸ ਅਤੇ ਸੱਚ ਤੋਂ ਜਾਣੂ ਹੋ ਸਕੇ।
ਜੇਕਰ ਤੁਸੀਂ ਵੀ ਆਪਣੇ ਇਲਾਕੇ, ਸ਼ਹਿਰ ਜਾਂ ਗੁਰਦੁਆਰਾ ਸਾਹਿਬ ਵਿਖੇ ਇਸ ਫਿਲਮ ਦਾ ਸ਼ੋਅ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ, ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ / ਨੌਜਵਾਨ ਸਭਾ (ਮੈਰਿਸਵਿਲ)
ਸਾਡਾ ਟੀਵੀ (Sadda Tv USA)
ਸਿਮਰਨ ਸਿੰਘ (ਸਿਮਰਨ ਪ੍ਰੋਡਕਸ਼ਨ) ਨਾਲ਼ ਸੰਪਰਕ ਕਰ ਸਕਦੇ ਹੋ ! ਆਓ ਸੱਚ ਦੀ ਇਸ ਆਵਾਜ਼ ਨੂੰ ਘਰ-ਘਰ ਤੱਕ ਪਹੁੰਚਾਉਣ ਵਿੱਚ ਆਪਣਾ ਯੋਗਦਾਨ ਪਾਈਏ।

