WhatsApp ‘ਤੇ ਹੁਣ ਮਿਲੇਗੀ Username ਦੀ ਸੁਵਿਧਾ, ਫੋਨ ਨੰਬਰ ਸਾਂਝਾ ਕੀਤੇ ਬਿਨਾਂ ਕਰ ਸਕੋਗੇ ਚੈਟ

0
5


WhatsApp ਨੇ ਦੁਨੀਆ ਭਰ ਵਿੱਚ Username Reservation ਫੀਚਰ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਨਾਲ ਯੂਜ਼ਰ ਆਪਣਾ ਇੱਕ ਯੂਨੀਕ Username ਰਿਜ਼ਰਵ ਕਰ ਸਕਣਗੇ ਅਤੇ ਨਵੇਂ ਲੋਕਾਂ ਨਾਲ ਫੋਨ ਨੰਬਰ ਸਾਂਝਾ ਕੀਤੇ ਬਿਨਾਂ ਗੱਲਬਾਤ ਕਰ ਸਕਣਗੇ।

ਯੂਜ਼ਰ Settings > Account > Username ਵਿੱਚ ਜਾ ਕੇ ਆਪਣਾ Username ਚੁਣ ਸਕਦੇ ਹਨ। WhatsApp ਇੱਕ Username Key ਦਾ ਵਿਕਲਪ ਵੀ ਦੇ ਰਿਹਾ ਹੈ, ਜਿਸ ਨਾਲ ਸਿਰਫ਼ ਉਹੀ ਵਿਅਕਤੀ ਤੁਹਾਨੂੰ ਪਹਿਲੀ ਵਾਰ ਮੈਸੇਜ ਕਰ ਸਕੇਗਾ ਜਿਸ ਕੋਲ ਤੁਹਾਡਾ Username ਅਤੇ Key ਦੋਵੇਂ ਹੋਣ।

ਇਹ ਫੀਚਰ ਹੌਲੀ-ਹੌਲੀ ਸਾਰੇ ਯੂਜ਼ਰਾਂ ਲਈ ਜਾਰੀ ਕੀਤਾ ਜਾ ਰਿਹਾ ਹੈ ਅਤੇ ਇਸ ਦਾ ਪੂਰਾ ਰੋਲਆਉਟ ਇਸੇ ਸਾਲ ਹੋਣ ਦੀ ਉਮੀਦ ਹੈ। ਇਹ ਨਵਾਂ ਫੀਚਰ ਯੂਜ਼ਰਾਂ ਦੀ ਪ੍ਰਾਈਵੇਸੀ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

#WhatsAppUpdate #LatestNews #saveprivacy #saddatvusa

LEAVE A REPLY

Please enter your comment!
Please enter your name here