ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਕਿ ਈਰਾਨ ਨੇ ਵਾਸ਼ਿੰਗਟਨ ਨਾਲ ਮੁਲਾਕਾਤ ਦੀ ਬੇਨਤੀ ਕੀਤੀ ਸੀ, ਹਾਲਾਂਕਿ ਈਰਾਨੀ ਅਧਿਕਾਰੀਆਂ ਨੇ ਕਿਹਾ ਕਿ ਅਜਿਹੀ ਕੋਈ ਮੀਟਿੰਗ ਤੈਅ ਨਹੀਂ ਕੀਤੀ ਗਈ ਹੈ। ਟਰੰਪ ਨੇ ਕਿਹਾ ਕਿ ਮੀਟਿੰਗ ਮੰਗਲਵਾਰ ਨੂੰ ਕਤਰ ਦੀ ਰਾਜਧਾਨੀ ਦੋਹਾ ਵਿੱਚ ਹੋਵੇਗੀ, ਹਾਲਾਂਕਿ ਈਰਾਨ ਤੋਂ ਇਸ ਦੀ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਹੈ ! ਇਸ ਤੋਂ ਪਹਿਲਾਂ ਅਮਰੀਕਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਵੀ ਕਿਹਾ ਸੀ, ਕਿ ਦੋਵੇਂ ਦੇਸ਼ ਮੰਗਲਵਾਰ ਨੂੰ ਕਤਰ ਦੀ ਰਾਜਧਾਨੀ ‘ਚ ਮੁਲਾਕਾਤ ਕਰਨਗੇ !
ਇਸ ਬੈਠਕ ਦਾ ਮੁੱਖ ਉਦੇਸ਼ ਸਟ੍ਰੇਟ ਆਫ ਹੋਰਮੂਜ਼ ਵਿੱਚ ਚੱਲ ਰਹੇ ਵਿਵਾਦ ਨੂੰ ਸੁਲਝਾਉਣਾ ਹੈ ! ਅਧਿਕਾਰੀਆਂ ਨੇ ਸੰਕੇਤ ਦਿੱਤਾ ਸੀ, ਕਿ ਦੋਵਾਂ ਧਿਰਾਂ ਨੇ ਹਰ ਤਰ੍ਹਾਂ ਦੀਆਂ ਫੌਜੀ ਗਤੀਵਿਧੀਆਂ ਅਤੇ ਹਮਲਿਆਂ ਨੂੰ ਰੋਕਣ ਦਾ ਫੈਸਲਾ ਕੀਤਾ ਹੈ, ਫਿਲਹਾਲ ਦੋਵੇਂ ਧਿਰਾਂ ਪਿੱਛੇ ਹਟਣ ਲਈ ਤਿਆਰ ਹਨ, ਤਾਂ ਜੋ ਅੰਤਰਰਾਸ਼ਟਰੀ ਜਲ ਮਾਰਗ ਰਾਹੀ ਜਹਾਜ਼ਾਂ ਦੀ ਆਵਾਜਾਈ ਬਿਨਾਂ ਕਿਸੇ ਰੁਕਾਵਟ ਦੇ ਅੱਗੇ ਵੱਧ ਸਕੇ। ਅਮਰੀਕਾ ਈਰਾਨ ਨਾਲ ਚੱਲ ਰਹੇ ਅੰਤਰਿਮ ਸਮਝੌਤੇ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਹਾਲ ਹੀ ਦੇ ਦਿਨਾਂ ਵਿੱਚ ਸਟ੍ਰੇਟ ਆਫ ਹੋਰਮੂਜ਼ ਜਲਡਮਰੂ ਵਿੱਚ ਤਣਾਅ ਵੱਧ ਗਿਆ ਹੈ, ਇਸ ਨਾਲ ਅਮਰੀਕਾ ‘ਚ ਤੇਲ ਦੀਆਂ ਕੀਮਤਾਂ ‘ਚ ਵਾਧੇ ਅਤੇ ਮਹਿੰਗਾਈ ਵਧਣ ਦੀ ਚਿੰਤਾ ਵੱਧ ਗਈ ਹੈ ! ਇਸ ਤੋਂ ਪਹਿਲਾਂ ਈਰਾਨ ਦੀ ਰਾਸ਼ਟਰਪਤੀ ਮਸੂਦ ਪੇਜ਼ੇਸਕੀਅਨ ਨੇ ਕਿਹਾ ਸੀ, ਕਿ ਕਤਰ ਵਿੱਚ ਰੱਖੇ 6 ਬਿਲੀਅਨ ਡਾਲਰ ਜਾਰੀ ਕੀਤੇ ਜਾਣਗੇ !
ਇਹ ਬਿਆਨ ਅਜਿਹੇ ਸਮੇਂ ਵਿੱਚ ਸਾਹਮਣੇ ਆਇਆ ਹੈ, ਜਦੋਂ ਫਾਰਸ ਦੀ ਖਾੜੀ ਖੇਤਰ ‘ਚ ਤਣਾਅ ਨੇ ਅਮਰੀਕਾ ਅਤੇ ਈਰਾਨ ਵਿਚਾਲੇ ਗੱਲਬਾਤ ‘ਤੇ ਦਬਾਅ ਬਣਾਇਆ ਹੋਇਆ ਹੈ ! ਪਾਕਿਸਤਾਨ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਹੈ ! ਇਸ ਵਿੱਚ ਕਿਹਾ ਗਿਆ ਹੈ, ਕਿ ਗੱਲਬਾਤ ਮੰਗਲਵਾਰ ਨੂੰ ਮੁੜ ਸ਼ੁਰੂ ਹੋ ਸਕਦੀ ਹੈ ! ਇਸੇ ਦੌਰਾਨ ਅਮਰੀਕੀ ਪ੍ਰਸ਼ਾਸਨ ਨੇ ਕਿਹਾ ਕਿ, ਕੋਈ ਵੀ ਗੱਲਬਾਤ ਰੱਦ ਨਹੀਂ ਕੀਤੀ ਗਈ ਹੈ ਅਤੇ ਤਕਨੀਕੀ ਪੱਧਰ ਦੀ ਗੱਲਬਾਤ ਤੈਅ ਸਮੇਂ ਦੇ ਅਨੁਸਾਰ ਹੀ ਹੋਵੇਗੀ।

