ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਆਪਣੀ ਨਵੀਂ ਕਿਤਾਬ ‘ਜੌਰਜੀਆਜ਼ ਵਿਜ਼ਨ’ ਵਿੱਚ 2023 ਦੀ ਭਾਰਤ ਫੇਰੀ ਦਾ ਇੱਕ ਦਿਲਚਸਪ ਅਤੇ ਮਜ਼ੇਦਾਰ ਕਿੱਸਾ ਸਾਂਝਾ ਕੀਤਾ । ਉਨ੍ਹਾਂ ਨੇ ਕਿਹਾ, ਕਿ ਦਿੱਲੀ ਦੀਆਂ ਸੜਕਾਂ ‘ਤੇ ਲੱਗੇ ਉਨ੍ਹਾਂ ਦੇ ਪੋਸਟਰਾਂ ਨੂੰ ਦੇਖ ਕੇ ਉਪ-ਪ੍ਰਧਾਨ ਮੰਤਰੀ ਐਂਟੋਨੀਓ ਤਾਜਾਨੀ ਨੇ ਮਜ਼ਾਕ ਵਿੱਚ ਉਹਨਾਂ ਨੂੰ ਕਿਹਾ ਸੀ, ਕਿ ਜੇਕਰ ਮੇਲੋਨੀ ਨਵੀਂ ਦਿੱਲੀ ਤੋਂ ਚੋਣ ਲੜਨ ਤਾਂ ਉਹ ਲੱਖਾਂ ਵੋਟਾਂ ਜਿੱਤ ਸਕਦੇ ਹਨ।

