ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਨਵਾਂ ਏਅਰ ਫੋਰਸ ਵਨ ਜਹਾਜ਼ ਵਿਖਾਇਆ ਇਹ ਜਹਾਜ਼ ਪਹਿਲਾ ਕਤਰ ਸਰਕਾਰ ਦੀ ਮਲਕੀਅਤ ਸੀ ! ਪਿਛਲੇ ਸਾਲ ਮਈ ਵਿੱਚ ਕਤਰ ਨੇ ਟਰੰਪ ਨੂੰ ਬੋਇੰਗ 747 ਦਾ ਇਹ ਆਧੁਨਿਕ ਮਾਡਲ ਤੋਹਫੇ ਵਜੋਂ ਦਿੱਤਾ ਸੀ। ਇਸ ਨੂੰ ਬਾਅਦ ਵਿੱਚ ਅਮਰੀਕੀ ਰਾਸ਼ਟਰਪਤੀ ਲਈ ਅਧਿਕਾਰਤ ਜਹਾਜ਼ ਵਜੋਂ ਅਪਣਾ ਲਿਆ ਗਿਆ ਸੀ। ਮੈਰੀਲੈਂਡ ਦੇ ਜੁਆਇੰਟ ਬੇਸ ਐਂਡਰਿਊਜ਼ ਵਿਖੇ ਟਰੰਪ ਨੇ ਜਹਾਜ਼ ਨੂੰ ਦੁਨੀਆਂ ਦਾ ਸਭ ਤੋਂ ਆਲੀਸ਼ਾਨ ਰਾਸ਼ਟਰਪਤੀ ਜਹਾਜ਼ ਦੱਸਿਆ ! ਉਹਨਾਂ ਕਿਹਾ ਕਿ ਇਹ ਜਹਾਜ਼ ਇੱਕ ਉਡਦੇ ਹੋਏ ਵਾਈਟ ਹਾਊਸ ਵਾਂਗ ਡਿਜਾਇਨ ਕੀਤਾ ਗਿਆ ਹੈ, ਅਤੇ ਦੁਨੀਆ ਨੇ ਪਹਿਲਾਂ ਕਦੇ ਹੀ ਸ਼ਾਇਦ ਅਜਿਹੀ ਲਗਜ਼ਰੀ ਦੇਖੀ ਹੋਵੇਗੀ ! ਨਵੇਂ ਜਹਾਜ਼ ਦੀ ਦਿੱਖ ਮੌਜੂਦਾ ਏਅਰ ਫੋਰਸ ਵਨ ਤੋਂ ਬਿਲਕੁਲ ਵੱਖਰੀ ਹੈ। ਪੁਰਾਣੇ ਜਹਾਜ਼ ‘ਤੇ ਹਲਕੇ ਨੀਲੇ ਰੰਗ ਦੀ ਬਜਾਏ ਇਸ ਦੇ ਹੇਠਲੇ ਹਿੱਸੇ ਨੂੰ ਗੂੜੇ ਨੇਵੀ ਨੀਲੇ ਰੰਗ ਨਾਲ ਪੇਂਟ ਕੀਤਾ ਗਿਆ ਹੈ, ਜਿਸ ਦੇ ਉੱਪਰ ਲਾਲ ਧਾਰੀ ਬਣਾਈ ਗਈ ਹੈ !
ਰਾਸ਼ਟਰਪਤੀ ਜਹਾਜ਼ ਵਿੱਚ ਚੜਨ ਵਾਲੇ ਹਿੱਸੇ ‘ਤੇ ਅਧਿਕਾਰਤ ਰਾਸ਼ਟਰਪਤੀ ਦੀ ਮੋਹਰ ਉਭਰੀ ਹੋਈ ਹੈ। ਪੂਛ ‘ਤੇ ਅਮਰੀਕੀ ਝੰਡਾ ਦਰਸਾਇਆ ਗਿਆ ਹੈ। ਟਰੰਪ ਨੇ ਕਿਹਾ ਕਿ ਜਦੋਂ ਜਹਾਜ਼ ਲੰਡਨ ਜਰਮਨੀ ਜਾਂ ਦੁਨੀਆਂ ਦੇ ਕਿਸੇ ਹੋਰ ਅਵਾਈ ਅੱਡੇ ‘ਤੇ ਉੱਤਰਦਾ ਹੈ, ਤਾਂ ਇਹ ਬੇਮਿਸਾਲ ਹੋਵੇਗਾ ! ਉਹਨਾਂ ਕਿਹਾ ਕਿ ਸਾਡੇ ਦੇਸ਼ ਨੂੰ ਇਸੇ ਤਰ੍ਹਾਂ ਦਰਸਾਇਆ ਜਾਣਾ ਚਾਹੀਦਾ ਹੈ !
ਰੰਗ ਅਤੇ ਡਿਜ਼ਾਇਨ ਮੇਰੇ ਮਨਪਸੰਦ ਹਨ ! ਉਹਨਾਂ ਇਹ ਵੀ ਐਲਾਨ ਕੀਤਾ, ਕਿ ਨਵਾਂ ਏਅਰ ਫੋਰਸ ਵਨ ਅਗਲੇ ਮਹੀਨੇ 4 ਜੁਲਾਈ ਨੂੰ ਅਮਰੀਕਾ ਦੀ ਆਜ਼ਾਦੀ ਦਿਵਸ ਦੇ ਜਸ਼ਨਾਂ ਦੌਰਾਨ ਫਲਾਈ ਕਰੇਗਾ !

