ਅਮਰੀਕਾ ਈਰਾਨ ਸਮਝੌਤੇ ਤੋਂ ਬਾਅਦ ਖੁੱਲਿਆ ਹੋਰਮੂਜ਼ ਜਲਡਮਰੂ, ਅਮਰੀਕੀ ਸੈਨਾ ਨੇ ਹਟਾਈ ਆਪਣੀ ਨਾਕਾਬੰਦੀ !

0
5

ਵਾਸ਼ਿੰਗਟਨ – ਅਮਰੀਕਾ ਅਤੇ ਈਰਾਨ ਨੇ ਯੁੱਧ ਖਤਮ ਕਰਨ ਲਈ ਇੱਕ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਅਮਰੀਕਾ ਅਤੇ ਈਰਾਨ ਵਿਚਾਲੇ ਐਮ.ਓ.ਯੂ. ਦਸਤਖਤ ਹੋਣ ਤੋਂ ਬਾਅਦ ਹੁਣ ਚੀਜ਼ਾਂ ਪਹਿਲਾ ਵਾਂਗ ਆਮ ਹੋਣ ਲੱਗੀਆਂ ਹਨ। ਹੋਰਮੂਜ਼ ਸਟ੍ਰੇਟ ਖੁੱਲਣ ਤੋਂ ਬਾਅਦ ਹੁਣ ਅਮਰੀਕਾ ਨੇ ਵੀ ਆਪਣੀ ਨਾਕਾਬੰਦੀ ਹਟਾ ਲਈ ਹੈ ! ਅਮਰੀਕੀ ਰਾਸ਼ਟਰਪਤੀ ਡੋਨਾਲ ਟਰੰਪ ਦੇ ਹੁਕਮਾਂ ਤੋਂ ਬਾਅਦ ਅਮਰੀਕੀ ਫੌਜ ਨੇ ਈਰਾਨੀ ਬੰਦਰਗਾਹਾਂ ਅਤੇ ਤੱਟਵਰਤੀ ਇਲਾਕਿਆਂ ਵਿੱਚ ਆਉਣ ਜਾਣ ਵਾਲੇ ਸਾਰੇ ਸਮੁੰਦਰੀ ਜਹਾਜ਼ਾਂ ਤੇ ਲੱਗੀ ਨਾਕਾਬੰਦੀ ਹਟਾ ਦਿੱਤੀ ਹੈ !

ਟਰੰਪ ਅਤੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆਨ ਨੇ ਬੀਤੇ ਕੱਲ ਐਮ.ਓ.ਯੂ ‘ਤੇ ਦਸਤਖਤ ਕੀਤੇ ! ਇਸ ਸਮਝੌਤੇ ਤੋਂ ਬਾਅਦ ਟਰੰਪ ਨੇ ਟਰੁਥ ਸੋਸ਼ਲ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਅਮਰੀਕਾ ਸ਼ਾਂਤੀ ਦੇ ਲਈ ਵਚਨਬੱਧ ਹੈ, ਅਤੇ ਅਸੀਂ ਮਿਡਲ ਈਸਟ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ, ਕਿ ਉਹ ਸਾਡੀ ਗੱਲਬਾਤ ਨੂੰ ਸਹੀ ਤਰੀਕੇ ਨਾਲ ਅੱਗੇ ਵਧਣ ਦੇਣ ਦੇ ਵਾਅਦੇ ‘ਤੇ ਕਾਇਮ ਰਹਿਣ ! ਇਸ ਸਮਝੌਤੇ ਦੇ ਤਹਿਤ ਹੀ ਈਰਾਨ ਹੋਰਮੂਜ਼ ਨੂੰ ਖੋਲਣ ਅਤੇ ਅਮਰੀਕਾ ਨਾਕਾਬੰਦੀ ਹਟਾਉਣ ਲਈ ਤਿਆਰ ਹੋਇਆ ਹੈ। ਯੂ.ਐਸ. ਸੈਂਟਰਲ ਕਮਾਂਡ ਨੇ ਐਕਸ ‘ਤੇ ਪੋਸਟ ਕਰਕੇ ਨਾਕਾਬੰਦੀ ਹਟਾਉਣ ਦੀ ਜਾਣਕਾਰੀ ਦਿੱਤੀ ਹੈ।

ਅਮਰੀਕੀ ਫੌਜ ਈਰਾਨੀ ਬੰਦਰਗਾਹਾਂ ‘ਤੇ ਆਉਣ ਜਾਣ ਵਾਲੇ ਸਾਰੇ ਜਹਾਜ਼ਾਂ ਨੂੰ ਹੁਣ ਨਹੀਂ ਰੋਕੇਗੀ, ਹਾਲਾਂਕਿ ਨਾਕਾਬੰਦੀ ਹਟਣ ਦੇ ਬਾਵਜੂਦ ਅਮਰੀਕੀ ਨੇਵੀ ਦੇ ਜਹਾਜ਼ ਅਜੇ ਵੀ ਇੱਥੇ ਤਾਇਨਾਤ ਰਹਿਣਗੇ ! ਇਸ ਦਾ ਕਾਰਨ ਦੱਸਦਿਆਂ ਸੈਂਟਰਲ ਕਮਾਂਡ ਨੇ ਕਿਹਾ, ਕਿ ਸਾਡੇ ਨੇਵੀ ਜਹਾਜ਼ ਉਸ ਇਲਾਕੇ ਵਿੱਚ ਮੌਜੂਦ ਰਹਿਣਗੇ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ, ਕਿ ਸਮਝੌਤੇ ਦੀਆਂ ਸਾਰੀਆਂ ਗੱਲਾਂ ਦੀ ਪਾਲਣਾ ਹੋ ਰਹੀ ਹੈ, ਅਤੇ ਉਹ ਪੂਰੀ ਤਰ੍ਹਾਂ ਲਾਗੂ ਹਨ।

#saddatvusa#StraightofHormuz#NewsUpdate#WarUpdates

LEAVE A REPLY

Please enter your comment!
Please enter your name here