ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਭਾਈਚਾਰੇ ਨੂੰ ਸਪਸ਼ਟ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਕੋਈ ਵੀ ਦੇਸ਼ ਈਰਾਨ ਨੂੰ ਹਥਿਆਰਾਂ ਦੀ ਸਪਲਾਈ ਕਰਦਾ ਹੈ, ਤਾਂ ਅਮਰੀਕਾ ਉਸਦੇ ਉੱਪਰ ਤੁਰੰਤ 50 ਫੀਸਦੀ ਟੈਰੀਫ਼ ਲਾਗੂ ਲਗਾਵੇਗਾ ! ਟਰੰਪ ਨੇ ਕਿਹਾ ਕਿ ਇਹ ਫੈਸਲਾ ਬਿਨਾਂ ਕਿਸੇ ਦੇਰੀ ਦੇ ਲਾਗੂ ਕੀਤਾ ਜਾਵੇਗਾ, ਅਤੇ ਇਸ ਮਾਮਲੇ ਵਿੱਚ ਕਿਸੇ ਵੀ ਦੇਸ਼ ਨੂੰ ਕੋਈ ਵੀ ਛੂਟ ਨਹੀਂ ਦਿੱਤੀ ਜਾਵੇਗੀ। ਉਹਨਾਂ ਦਾ ਮੰਨਣਾ ਹੈ ਕਿ ਇਰਾਨ ਦੀ ਸੈਨਿਕ ਤਾਕਤ ਨੂੰ ਕਾਬੂ ਕਰਨ ਲਈ ਉਸਦੇ ਸਹਿਯੋਗੀਆਂ ਤੇ ਆਰਥਿਕ ਦਬਾਅ ਬਣਾਉਣਾ ਬਹੁਤ ਜਰੂਰੀ ਹੈ !
ਇਸ ਦਰਮਿਆਨ ਈਰਾਨ ਦੀ ਸੁਪਰੀਮ ਨੈਸ਼ਨਲ ਸਿਕਿਉਰਟੀ ਕੌਂਸਲ ਨੇ ਜੰਗਬੰਦੀ ਨੂੰ ਸਵੀਕਾਰ ਕਰਦਿਆਂ ਐਲਾਨ ਕੀਤਾ ਹੈ, ਕਿ ਉਹ ਸ਼ੁਕਰਵਾਰ ਤੋਂ ਪਾਕਿਸਤਾਨ ਵਿੱਚ ਅਮਰੀਕਾ ਨਾਲ ਵਾਰਤਾਂ ਸ਼ੁਰੂ ਕਰੇਗੀ ! ਉਧਰ Benjamin Netanyahu ਨੇ ਕਿਹਾ ਹੈ ਕਿ ਇਜ਼ਰਾਇਲ ਜੰਗਬੰਦੀ ਦਾ ਸਮਰਥਨ ਕਰਦਾ ਹੈ, ਪਰ ਇਹ ਸਮਝੌਤਾ Hezbollah ਖਿਲਾਫ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ‘ਤੇ ਲਾਗੂ ਨਹੀਂ ਹੋਵੇਗਾ !
ਜੰਗ ਬੰਦੀ ਦੇ ਬਾਵਜੂਦ ਇਜ਼ਰਾਇਲ ਈਰਾਨ ਅਤੇ ਖਾੜੀ ਖੇਤਰ ਵਿੱਚ ਹਮਲੇ ਜਾਰੀ ਰਹਿਣ ਕਾਰਨ ਹਾਲਾਤ ਅਜੇ ਵੀ ਕਾਫੀ ਤਣਾਅ ਭਰੇ ਬਣੇ ਹੋਏ ਹਨ !

