ਉੱਤਰ ਪੂਰਬੀ ਅਮਰੀਕਾ ‘ਚ ਬਰਫ਼ੀਲੇ ਤੂਫ਼ਾਨ ਦੇ ਕਾਰਨ 30 ਲੋਕਾਂ ਦੀ ਮੌਤ !

0
16

ਸੋਮਵਾਰ ਨੂੰ ਉੱਤਰ ਪੂਰਬੀ ਅਮਰੀਕਾ ਵਿੱਚ ਬਰਫ਼ੀਲੇ ਤੂਫ਼ਾਨ ਕਾਰਨ ਘੱਟੋ ਘੱਟ 30 ਲੋਕਾਂ ਦੀ ਮੌਤ ਹੋ ਗਈ ! ਤੂਫ਼ਾਨ ਦੇ ਆਖ਼ਰੀ ਪੜਾਅ ਨੇ ਦੱਖਣ ਦੇ ਕੁਝ ਹਿੱਸਿਆਂ ਵਿੱਚ ਹੋਰ ਬਰਫ਼ਬਾਰੀ ਅਤੇ ਜਮਾ ਦੇਣ ਵਾਲੀ ਬਾਰਿਸ਼ ਲਿਆਂਦੀ, ਜਿਸ ਕਾਰਨ ਲੱਖਾਂ ਲੋਕ ਬਿਜਲੀ ਤੋਂ ਸੱਖਣੇ ਹੋਏ !

ਅਰਕਾਨਸਾਸ ਤੋ ਨਿਊ ਇੰਗਲੈਂਡ ਤੱਕ 2100 ਕਿਲੋਮੀਟਰ ਦੇ ਖੇਤਰ ਵਿੱਚ ਸੋਮਵਾਰ ਨੂੰ 1 ਫੁੱਟ ਤੋਂ ਵੱਧ ਹੋਈ ਬਰਫ਼ਬਾਰੀ ਨੇ ਸੜਕੀ ਆਵਾਜਾਈ ਨੂੰ ਪ੍ਰਭਾਵਿਤ ਕੀਤਾ ! ਉਡਾਣਾ ਰੱਦ ਕਰਨ ਲਈ ਮਜਬੂਰ ਕੀਤਾ, ਅਤੇ ਸਕੂਲ ਬੰਦ ਕਰ ਦਿੱਤੇ ਗਏ ! ਰਾਸ਼ਟਰੀ ਮੌਸਮ ਸੇਵਾ ਨੇ ਰਿਪੋਰਟ ਦਿੱਤੀ ਹੈ ਕਿ ਪਿਟਸਬਰਗ ਦੇ ਉੱਤਰ ਵਾਲੇ ਖੇਤਰਾਂ ਵਿੱਚ 20 ਇੰਚ ਤੱਕ ਬਰਫ਼ ਪਈ, ਅਤੇ ਤਾਪਮਾਨ 31 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ! ਅਧਿਕਾਰੀਆਂ ਨੇ ਕਿਹਾ, ਕਿ ਤੂਫ਼ਾਨ ਵਿੱਚ ਘੱਟੋ ਘੱਟ 30 ਲੋਕ ਮਾਰੇ ਗਏ ਹਨ !

ਪਾਵਰ ਆਊਟੇਜ ਡਾਟਕਮ ਦੇ ਅਨੁਸਾਰ ਸੋਮਵਾਰ ਦੁਪਹਿਰ ਤੱਕ ਦੇਸ਼ ਭਰ ਵਿੱਚ 7,50,000 ਤੋਂ ਵੱਧ ਸਥਾਨਾਂ ਉੱਤੇ ਬਿਜਲੀ ਗੁੱਲ ਰਹੀ !

ਮਿਸੀਸਿਪੀ ਦੇ ਕੁਝ ਹਿੱਸੇ 1994 ਤੋਂ ਬਾਅਦ ਰਾਜ ਦੇ ਸਭ ਤੋਂ ਭਿਆਨਕ ਬਰਫ਼ੀਲੇ ਤੂਫਾਨ ਨਾਲ ਜੂਝ ਰਹੇ ਹਨ ! ਮਿਸੀਸਿਪੀ ਯੂਨੀਵਰਸਿਟੀ ਨੇ ਪੂਰੇ ਹਫ਼ਤੇ ਲਈ ਸਾਰੀਆਂ ਕਲਾਸਾਂ ਰੱਦ ਕਰ ਦਿੱਤੀਆਂ, ਕਿਉਂਕਿ ਬਰਫ਼ ਨੇ ਆਕਸਫੋਰਡ ਕੈਂਪਸ ਨੂੰ ਪੂਰੀ ਤਰਾਂ ਢੱਕ ਦਿੱਤਾ ਸੀ। ਫ਼ਲਾਈਟ ਟਰੈਕਿੰਗ ਵੈਬਸਾਈਟ ਫ਼ਲਾਈਟ ਅਵੇਅਰ ਅਨੁਸਾਰ ਸੋਮਵਾਰ ਨੂੰ ਅਮਰੀਕਾ ਵਿੱਚ 8000 ਤੋਂ ਵੱਧ ਉਡਾਣਾਂ ਦੇਰੀ ਨਾਲ ਜਾਂ ਰੱਦ ਕੀਤੀਆਂ ਗਈਆਂ ! ਹਵਾਬਾਜੀ ਵਿਸ਼ਲੇਸ਼ਣ ਕੰਪਨੀਆਂ ਸਿਰੀਅਮ ਅਨੁਸਾਰ ਐਤਵਾਰ ਨੂੰ 45 ਫ਼ੀਸਦੀ ਅਮਰੀਕੀ ਉਡਾਣਾ ਰੱਦ ਕੀਤੀਆਂ ਗਈਆਂ ! ਇਹ ਪਹਿਲੀ ਵਾਰ ਹੋਇਆ ਜਦੋਂ ਕਰੋਨਾ ਵਾਇਰਸ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਇਨੀ ਵੱਡੀ ਗਿਣਤੀ ਵਿੱਚ ਉਡਾਣਾਂ ਰੱਦ ਕੀਤੀਆਂ ਗਈਆਂ ਹਨ !

#saddatvusa#americaweather#newyork#weather#Update

LEAVE A REPLY

Please enter your comment!
Please enter your name here