ਡੋਨਾਲਡ ਟਰੰਪ ਦਾ ਵੱਡਾ ਫੈਸਲਾ, W.H.O. ਤੋਂ ਵੱਖਰਾ ਹੋਇਆ ਅਮਰੀਕਾ !

0
9

ਵਾਸ਼ਿੰਗਟਨ : ਅਮਰੀਕਾ ਅਧਿਕਾਰਿਤ ਤੌਰ ‘ਤੇ ਵਿਸ਼ਵ ਸਿਹਤ ਸੰਗਠਨ WHO ਤੋਂ ਵੱਖਰਾ ਹੋ ਗਿਆ ਹੈ। ਅਮਰੀਕੀ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਐਚ.ਐਚ.ਐਸ. ਅਤੇ ਵਿਦੇਸ਼ ਵਿਭਾਗ ਨੇ ਸਾਂਝੇ ਤੌਰ ‘ਤੇ ਇਹ ਅਧਿਕਾਰਤ ਐਲਾਨ ਕਰ ਦਿੱਤਾ ਹੈ। ਅਮਰੀਕਾ ਵੱਲੋਂ ਲਏ ਗਏ ਫੈਸਲੇ ਤੋਂ ਬਾਅਦ ਜੇਨੇਵਾ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਮੁੱਖ ਦਫਤਰ ਦੇ ਬਾਹਰੋਂ ਅਮਰੀਕੀ ਝੰਡੇ ਨੂੰ ਵੀ ਹਟਾ ਦਿੱਤਾ ਗਿਆ ਹੈ !

ਇੱਕ ਸੀਨੀਅਰ ਅਮਰੀਕੀ ਸਿਹਤ ਅਧਿਕਾਰੀ ਨੇ ਕਿਹਾ ਹੈ ਕਿ ਭਵਿੱਖ ਵਿੱਚ ਵਿਸ਼ਵ ਸਿਹਤ ਸੰਗਠਨ ਵਿੱਚ ਨਿਗਰਾਨ ਵਜੋਂ ਸ਼ਾਮਿਲ ਹੋਣ ਦੀ ਜਾਂ ਦੁਬਾਰਾ ਮੈਂਬਰ ਬਣਨ ਦੀ ਫ਼ਿਲਹਾਲ ਕੋਈ ਯੋਜਨਾ ਨਹੀਂ ਹੈ ! ਅਮਰੀਕਾ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਨੇ ਕਿਹਾ ਹੈ ਕਿ ਅਮਰੀਕਾ ਨੇ WHO ਤੋਂ ਪਿੱਛੇ ਹਟਣ ਦੀ ਆਪਣੀ ਪ੍ਰਕਿਰਿਆ ਪੂਰੀ ਕਰ ਲਈ ਹੈ। ਜੋ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲੰਬੇ ਸਮੇਂ ਤੋਂ ਚੱਲ ਰਹੇ ਟੀਚੇ ਨੂੰ ਪੂਰਾ ਕਰਦਾ ਹੈ। ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਮਹਾਂਮਾਰੀ ਦੌਰਾਨ ਸਹੀ ਪ੍ਰਬੰਧਨ ਦਾ ਪ੍ਰਦਰਸ਼ਨ ਨਹੀਂ ਕੀਤਾ ਅਤੇ ਸੁਧਾਰਾਂ ‘ਚ ਵੱਡੀ ਘਾਟ ਵੇਖਣ ਨੂੰ ਮਿਲੀ !

ਟਰੰਪ ਨੇ ਇੱਕ ਸਾਲ ਪਹਿਲਾਂ ਆਪਣੇ ਦੂਜੇ ਕਾਰਜ ਕਾਲ ਦੇ ਪਹਿਲੇ ਦਿਨ ਹੀ ਕਾਰਜਕਾਰੀ ਆਦੇਸ਼ ਰਾਹੀਂ ਸੰਗਠਨ ਤੋਂ ਅਮਰੀਕਾ ਦੇ ਹਟਣ ਦਾ ਨੋਟਿਸ ਜਾਰੀ ਕੀਤਾ ਸੀ। ਅਮਰੀਕੀ ਕਾਨੂੰਨ ਦੇ ਅਨੁਸਾਰ ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਨੂੰ ਛੱਡਣ ਤੋਂ ਪਹਿਲਾਂ ਇੱਕ ਸਾਲ ਦਾ ਨੋਟਿਸ ਦੇਣਾ ਪੈਂਦਾ ਹੈ ਅਤੇ ਸਾਰੀਆਂ ਬਕਾਇਆ ਫੀਸਾਂ ਦਾ ਵੀ ਭੁਗਤਾਨ ਕਰਨਾ ਪੈਂਦਾ ਹੈ !

ਅਮਰੀਕਾ ਇਸ ਸਮੇਂ WHO ਦਾ ਲਗਭਗ $260 ਮਿਲੀਅਨ (ਤਕਰੀਬਨ 2380 ਕਰੋੜ ਰੁਪਏ) ਬਕਾਇਆ ਹੈ !ਹਾਲਾਂਕਿ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਪੈਸੇ ਦੀ ਵਾਪਸੀ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ, ਅਤੇ ਵਿਸ਼ਵ ਸਿਹਤ ਸੰਗਠਨ ਕੋਲ ਬਹੁਤ ਸਾਰੇ ਵਿਕਲਪ ਵੀ ਨਹੀਂ ਹਨ ! ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ, ਕਿ ਅਮਰੀਕਾ ਦੇ ਸਿਹਤ ਸੰਗਠਨ ਤੋਂ ਹਟਣ ਨਾਲ ਦੁਨੀਆਂ ਭਰ ਵਿੱਚ ਜਨਤਕ ਸਿਹਤ ਨੂੰ ਬਹੁਤ ਨੁਕਸਾਨ ਹੋਵੇਗਾ ! ਟਰੰਪ ਪ੍ਰਸ਼ਾਸਨ ਨੇ ਪਹਿਲਾ ਹੀ WHO ਨੂੰ ਦਿੱਤੀ ਦਿੱਤੀ ਜਾਣ ਵਾਲੀ ਸਾਰੀ ਫੰਡਿੰਗ ਰੋਕ ਦਿੱਤੀ ਸੀ ! ਅਮਰੀਕੀ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੇ ਅਨੁਸਾਰ ਸੰਗਠਨ ਨੇ ਸੰਯੁਕਤ ਰਾਜ ਅਮਰੀਕਾ ਨੂੰ ਕਾਫੀ ਵਿੱਤੀ ਨੁਕਸਾਨ ਪਹੁੰਚਾਇਆ ਹੈ।

#saddatvusa#america#WHO#NewsUpdate#LatestUpdate#WorldHealthOrganizationWHO

LEAVE A REPLY

Please enter your comment!
Please enter your name here