ਵਾਸ਼ਿੰਗਟਨ : ਡੋਨਾਲਡ ਟਰੰਪ ਵੱਲੋਂ ਸੰਭਾਵਿਤ ਤੌਰ ‘ਤੇ ਹੁਣ ਮੈਕਸਕੋ ਉੱਤੇ ਹਮਲੇ ਦੀ ਤਿਆਰੀ ਕੀਤੀ ਜਾ ਰਹੀ ਹੈ ! ਜਿਸ ਦੇ ਮੱਦੇ ਨਜ਼ਰ ਫੈਡਰਲ ਐਵੀਏਸ਼ਨ ਐਡਮਿਨਿਸਟਰੇਸ਼ਨ ਨੇ ਅਮਰੀਕਾ ਦੀਆਂ ਏਅਰਲਾਈਨਜ਼ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਹੈ। ਏਅਰਲਾਈਨਜ਼ ਨੂੰ ਮੈਕਸੀਕੋ ਅਤੇ ਲੈਟਿਨ ਅਮਰੀਕਾ ਦੇ ਕਈ ਮੁਲਕਾਂ ਦੇ ਅਸਮਾਨ ਵਿੱਚੋਂ ਲੰਘਦਿਆਂ ਸੁਚੇਤ ਰਹਿਣ ਵਾਸਤੇ ਕਿਹਾ ਗਿਆ ਹੈ। 16 ਜਨਵਰੀ ਨੂੰ ਜਾਰੀ ਹੋਈ ਅਤੇ 60 ਦਿਨ ਲਾਗੂ ਰਹਿਣ ਵਾਲੀ ਵਾਰਨਿੰਗ ਬਾਰੇ ਮੈਕਸੀਕੋ ਨੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਹ ਸਿਰਫ ਇਹਤਿਆਤੀ ਕਦਮ ਹੈ, ਅਤੇ ਮੁਲਕ ਦੀਆਂ ਹਵਾਈ ਸਰਹੱਦਾਂ ਤੇ ਕੋਈ ਵੀ ਪਾਬੰਦੀ ਅਜੇ ਤੱਕ ਲਾਗੂ ਨਹੀਂ ਕੀਤੀ ਗਈ ਹੈ !
ਰਾਸ਼ਟਰਪਤੀ ਡੋਨਾਲਡ ਟਰੰਪ ਨੇ 8 ਜਨਵਰੀ ਨੂੰ ਕਿਹਾ ਸੀ ਕਿ, ਮੈਕਸੀਕੋ ਵਿੱਚ ਡਰੱਗ ਕਾਰਟੈਲ ਮੁਲਕ ਚਲਾ ਰਹੇ ਹਨ, ਅਤੇ ਅਮਰੀਕਾ ਇਹਨਾਂ ਵਿਰੁੱਧ ਜ਼ਮੀਨੀ ਹਮਲੇ ਕਰ ਸਕਦਾ ਹੈ। ਵੈਨਜ਼ੂਏਲਾ ਵਿਰੁੱਧ ਕਾਰਵਾਈ ਮਗਰੋਂ ਟਰੰਪ ਨੇ ਆਖਿਆ ਸੀ ਕਿ, ਉਹਨਾਂ ਦੀ ਸਰਕਾਰ ਜਲਦ ਹੀ ਜ਼ਮੀਨ ‘ਤੇ ਮੌਜੂਦ ਡਰੱਗ ਕਾਰਟੈਲਜ਼ ਨੂੰ ਨਿਸ਼ਾਨਾ ਬਣਾਉਣ ਦੀ ਕਾਰਵਾਈ ਸ਼ੁਰੂ ਕਰੇਗਾ।
ਟਰੰਪ ਦਾ ਮੰਨਣਾ ਹੈ ਕਿ ਮੈਕਸੀਕੋ ਵਿੱਚ ਤਿਆਰ ਨਸ਼ਿਆਂ ਰਾਹੀਂ ਅਮਰੀਕਾ ਵਿੱਚ ਹਰ ਸਾਲ ਢਾਈ 3 ਲੱਖ ਲੋਕ ਮਰ ਰਹੇ ਹਨ ! ਉਹਨਾਂ ਕਿਹਾ ਕਿ ਸਮੁੰਦਰੀ ਰਸਤੇ ਰਾਹੀਂ ਨਸ਼ਾ ਤਸਕਰੀ ਨੂੰ 97 ਫੀਸਦੀ ਰੋਕ ਦਿੱਤਾ ਗਿਆ ਹੈ, ਅਤੇ ਹੁਣ ਜਮੀਨੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਮੈਕਸੀਕੋ ਦੀ ਰਾਸ਼ਟਰਪਤੀ ਕਲੋਡੀਆ ਸ਼ੀਨਬੋਮ ਨੇ ਟਰੰਪ ਦੀਆਂ ਟਿੱਪਣੀਆਂ ਦਾ ਤਿੱਖਾ ਜਵਾਬ ਦਿੰਦਿਆਂ ਕਿਹਾ ਹੈ ਕਿ, ਨਿਕੋਲਸ ਮਾਦੁਰੋ ਦੀ ਗ੍ਰਿਫ਼ਤਾਰੀ ਮਗਰੋਂ ਅਮਰੀਕਾ ਕਿਸੇ ਵੀ ਖੇਤਰ ਦਾ ਮਾਲਕ ਨਹੀਂ ਬਣ ਸਕਦਾ ਹੈ !

