ਗ੍ਰੀਨਲੈਂਡ ਦੇ ਨਾਲ ਕੁਝ ਵੱਖਰਾ ਕਰਨਾ ਪਵੇਗਾ, ਜੇਕਰ ਅਸੀਂ ਕੁਝ ਨਹੀਂ ਕੀਤਾ ਤਾਂ, ਰੂਸ ਅਤੇ ਚੀਨ ਦਖ਼ਲ-ਅੰਦਾਜ਼ੀ ਕਰਨਗੇ-ਡੋਨਾਲਡ ਟਰੰਪ !

0
18

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਵਾਰ ਗ੍ਰੀਨਲੈਂਡ ਦੇ ਮੁੱਦੇ ਤੇ ਕੁਝ ਕਰਨ ਦੀ ਗੱਲ ਦੁਹਰਾਈ ਹੈ। ਉਹਨਾਂ ਕਿਹਾ ਕਿ ਜੇਕਰ ਅਮਰੀਕਾ ਕੋਈ ਕਦਮ ਨਹੀਂ ਉਠਾਉਂਦਾ ਹੈ, ਤਾਂ ਰੂਸ ਅਤੇ ਚੀਨ ਦਖ਼ਲ ਦੇਣਗੇ ਅਤੇ, ਵਾਸ਼ਿੰਗਟਨ ਉਹਨਾਂ ਨੂੰ ਕਦੇ ਵੀ ਗੁਆਂਡੀ ਦੇ ਰੂਪ ਵਿੱਚ ਨਹੀਂ ਦੇਖਣਾ ਚਾਹੁੰਦਾ ! ਮੈਂ ਆਸਾਨ ਤਰੀਕੇ ਨਾਲ ਕੋਈ ਹੱਲ ਲੱਭਣਾ ਚਾਹੁੰਦਾ ਹਾਂ, ਪਰ ਜੇਕਰ ਇਸ ਨਾਲ ਗੱਲ ਨਾ ਬਣੀ ਤਾਂ, ਅਸੀਂ ਔਖਾ ਰਸਤਾ ਅਪਣਾਉਣ ਤੋਂ ਬਿਲਕੁੱਲ ਵੀ ਨਹੀਂ ਝਿਜਕਾਂਗੇ ! ਜਦੋਂ ਕੁਝ ਸਾਡਾ ਹੁੰਦਾ ਹੈ ਤਾਂ, ਅਸੀਂ ਇਸਦੀ ਰੱਖਿਆ ਕਰਦੇ ਹਾਂ ! ਈਰਾਨ ਨਾਲ ਓਬਾਮਾ ਦੁਆਰਾ ਕੀਤੇ ਗਏ ਭਿਆਨਕ ਸੌਦੇ ਦੇ ਨਤੀਜੇ ਸਾਰਿਆਂ ਨੂੰ ਪਤਾ ਹਨ ! ਇਹ ਇੱਕ ਥੋੜੇ ਸਮੇਂ ਦਾ ਸੌਦਾ ਸੀ ! ਦੇਸ਼ਾਂ ਨੂੰ ਮਾਲਕੀ ਦਾ ਅਧਿਕਾਰ ਹੋਣਾ ਚਾਹੀਦਾ ਹੈ !

ਸਾਨੂੰ ਗ੍ਰੀਨਲੈਂਡ ਲੈਣਾ ਚਾਹੀਦਾ ਹੈ, ਅਤੇ ਇਸ ਦੀ ਰੱਖਿਆ ਵੀ ਕਰਨੀ ਚਾਹੀਦੀ ਹੈ, ਕਿਉਂਕਿ ਜੇਕਰ ਅਸੀਂ ਇਹ ਨਹੀਂ ਕਰਦੇ ਹਾਂ ਤਾਂ ਚੀਨ ਜਾਂ ਰੂਸ ਕਰੇਗਾ ! ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੇ ਗ੍ਰੀਨਲੈਂਡ ਦੀ ਰੱਖਿਆ ਲਈ ਫੌਜੀ ਕਾਰਵਾਈ ਦੀ ਧਮਕੀ ਦਿੱਤੀ ਹੈ !

ਉਹਨਾਂ ਸਪਸ਼ਟ ਕਿਹਾ ਹੈ ਕਿ ਜੇਕਰ ਕੋਈ ਗ੍ਰੀਨਲੈਂਡ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ, ਡੈਨਿਸ਼ ਫੋਜ ਪਹਿਲਾਂ ਗੋਲੀ ਮਾਰੇਗੀ ਅਤੇ ਬਾਅਦ ਵਿੱਚ ਕੋਈ ਸਵਾਲ ਪੁੱਛੇਗੀ !

ਫਰੈਡਰਿਕਸ ਨੇ ਇਹ ਵੀ ਕਿਹਾ ਕਿ ਗ੍ਰੀਨਲੈਂਡ ਤੇ ਕਬਜ਼ਾ ਕਰਨ ਦੀ ਕੋਈ ਵੀ ਫੌਜੀ ਕੋਸ਼ਿਸ਼ ਨਾਟੋ ਦੇ ਅੰਤ ਤੱਕ ਦਾ ਸੰਕੇਤ ਹੋਵੇਗੀ ! ਇਹ ਵੀ ਧਿਆਨ ਦੇਣ ਯੋਗ ਹੈ ਕਿ ਡੈਨਮਾਰਕ ਸੰਯੁਕਤ ਰਾਜ ਅਮਰੀਕਾ ਦੇ ਨਾਲ ਇੱਕ ਨਾਟੋ ਮੈਂਬਰ ਹੈ !

#saddatvusa#DonaldTrump#greenland#NewsUpdate#NATO

LEAVE A REPLY

Please enter your comment!
Please enter your name here