ਅਮਰੀਕਾ ਵਿੱਚ ਠੰਡ ਅਤੇ ਬਰਫ਼ਬਾਰੀ ਦੇ ਚਲਦੇ 1800 ਤੋਂ ਵੱਧ ਉਡਾਣਾਂ ਹੋਈਆਂ ਰੱਦ

0
6

ਅਮਰੀਕਾ ਦੀਆਂ ਕਈ ਏਅਰ ਲਾਈਨਾਂ ਨੇ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਸਰਦੀਆਂ ਦੇ ਤੂਫਾਨ ਦੀਆਂ ਚੇਤਾਵਨੀਆਂ ਨੂੰ ਦੇਖਦੇ ਹੋਏ ਹਜ਼ਾਰਾਂ ਉਡਾਣਾ ਰੱਦ ਜਾਂ ਦੇਰੀ ਨਾਲ ਕੀਤੀਆਂ ਹਨ ! ਇਸ ਨੂੰ ਦੇਸ਼ ਦੇ ਅੰਦਰ ਯਾਤਰਾ ਦਾ ਸਿਖਰਲਾ ਸੀਜ਼ਨ ਮੰਨਿਆ ਜਾਂਦਾ ਹੈ, ਕਿਉਂਕਿ ਲੋਕ ਸਰਦੀਆਂ ਦੌਰਾਨ ਛੁੱਟੀਆਂ ਲੈਂਦੇ ਹਨ। ਏਅਰਲਾਈਨਾਂ ਨੇ 1800 ਤੋਂ ਵੱਧ ਉਡਾਣਾ ਰੱਦ ਕੀਤੀਆਂ ਹਨ, ਅਤੇ ਕਈ ਹੋਰ ਦੇਰੀ ਨਾਲ ਹੋਈਆਂ ਹਨ !

ਮੌਸਮ ਗ੍ਰੇਟ ਲੇਕਸ ਤੋਂ ਉੱਤਰ-ਪੂਰਬ ਤੱਕ ਫੈਲ ਗਿਆ ਹੈ, ਜਿਸ ਕਾਰਨ ਪ੍ਰਮੁੱਖ ਹਵਾਈ ਅੱਡਿਆਂ ਤੇ ਕੰਮਕਾਜ ਵਿੱਚ ਦਿੱਕਤ ਆ ਰਹੀ ਹੈ ! ਫਲਾਈਟ ਟਰੈਕਿੰਗ ਵੈਬਸਾਈਟ ਫਲਾਈਟ ਅਵੇਅਰ ਦੇ ਅਨੁਸਾਰ ਸੰਯੁਕਤ ਰਾਜ ਅਮਰੀਕਾ ਦੀਆਂ ਏਅਰਲਾਈਨਾਂ ਨੇ ਸ਼ੁਕਰਵਾਰ ਨੂੰ ਹਜ਼ਾਰਾਂ ਉਲਾਣਾ ਰੱਦ ਜਾਂ ਦੇਰੀ ਨਾਲ ਕੀਤੀਆਂ !

ਵੈਬਸਾਈਟ ਨੇ ਰਿਪੋਰਟ ਦਿੱਤੀ ਹੈ ਕਿ ਸ਼ਾਮ 4:04 ਵਜੇ ਈਟੀ ਤੱਕ, ਕੁੱਲ 1802 ਉਡਾਣਾ ਰੱਦ ਕੀਤੀਆਂ ਗਈਆਂ, ਅਤੇ 22349 ਦੇਰੀ ਨਾਲ ਕੀਤੀਆਂ ਗਈਆਂ ! ਰਾਸ਼ਟਰੀ ਮੌਸਮ ਸੇਵਾ ਨੇ ਅੱਜ ਸਰਦੀਆਂ ਦੇ ਤੂਫਾਨ ਡੇਵਿਨ ਲਈ ਇੱਕ ਚੇਤਾਵਨੀ ਜਾਰੀ ਕੀਤੀ ਹੈ ਜੋ ਕਿ ਸ਼ਨੀਵਾਰ ਸਵੇਰ ਤੱਕ ਗ੍ਰੇਟ ਲੇਕਸ ਤੋਂ ਉੱਤਰੀ ਮਿੱਡ ਐਟਲਾਂਟਿਕ ਅਤੇ ਦੱਖਣੀ ਨੂੰ ਇੰਗਲੈਂਡ ਤੱਕ ਖਤਰਨਾਕ ਯਾਤਰਾ ਸਥਿਤੀਆਂ ਪੈਦਾ ਕਰ ਸਕਦਾ ਹੈ।

ਰਾਸ਼ਟਰੀ ਮੌਸਮ ਸੇਵਾ ਦੇ ਤੂਫਾਨ ਭਵਿੱਖ ਬਾਣੀ ਕੇਂਦਰ ਦੇ ਨੇ ਆਪਣੀ ਅਧਿਕਾਰਤ ਵੈਬਸਾਈਟ ਤੇ ਕਿਹਾ ਹੈ ਕਿ, ਉੱਪਰਲੇ ਨਿਊਯਾਰਕ ਤੋਂ ਟ੍ਰਾਈ ਸਟੇਟ ਏਰੀਆ ਤੱਕ ਜਿਸ ਵਿੱਚ ਨਿਊਯਾਰਕ ਸਿਟੀ ਅਤੇ ਲੋਂਗ ਆਈਲੈਂਡ ਸ਼ਾਮਿਲ ਹਨ, ਸ਼ੁਕਰਵਾਰ ਦੇਰ ਰਾਤ ਤੱਕ 4-8 ਇੰਚ ਤੱਕ ਬਰਫ ਪੈਣ ਦੀ ਉਮੀਦ ਹੈ !

#saddatvusa#americanweather#snowfall#WeatherAlert#flight#cancelled#delayed#NewsUpdate

LEAVE A REPLY

Please enter your comment!
Please enter your name here