ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਕਿਹਾ ਹੈ ਕਿ ਸੰਯੁਕਤ ਰਾਜ ਅਮਰੀਕਾ ਵੱਲੋਂ 15 ਦਸੰਬਰ ਤੋਂ H-1B ਵੀਜ਼ਾ ਅਤੇ H-4 ਵੀਜ਼ਿਆਂ ਲਈ ਅਪਲਾਈ ਕਰਨ ਵਾਲਿਆਂ ਦੇ ਸੋਸ਼ਲ ਮੀਡੀਆ ਖਾਤਿਆਂ ‘ਤੇ ਆਨਲਾਈਨ ਗਤੀਵਿਧੀਆਂ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਇਸ ਕਰਕੇ H-1B ਵੀਜ਼ਾ ਅਤੇ H-4 ਵੀਜ਼ਾ ਬਿਨੇਕਾਰਾਂ ਨੂੰ ਵੀਜ਼ਾ ਲੈਣ ਲਈ ਸਮਾਂ ਲੱਗ ਰਿਹਾ ਹੈ। ਅਮਰੀਕਾ ਨੇ ਇਹਨਾਂ ਵਰਗਾਂ ਵਿੱਚ ਅਪਲਾਈ ਕਰਨ ਵਾਲਿਆਂ ਨੂੰ ਜਲਦੀ ਅਪਲਾਈ ਕਰਨ ਲਈ ਕਿਹਾ ਹੈ ਕਿਉਂ ਕਿ, ਨਿਯਮ ਸਖਤ ਹੋਣ ਕਾਰਨ ਪ੍ਰਕਿਰਿਆ ਲੰਬੀ ਹੁੰਦੀ ਜਾ ਰਹੀ ਹੈ !
ਇਸ ਤੋਂ ਪਹਿਲਾਂ ਅਮਰੀਕਾ ਨੇ ਭਾਰਤ ਵਿੱਚ ਇਸ ਮਹੀਨੇ ਦੇ ਅੰਤ ਵਿੱਚ ਹੋਣ ਵਾਲੇ ਹਜ਼ਾਰਾਂ H-1B ਵੀਜ਼ਾ ਬਿਨੈਕਾਰਾਂ ਦੀਆਂ ਪਹਿਲਾਂ ਤੋਂ ਨਿਰਧਾਰਿਤ ਇੰਟਰਵਿਊਆਂ ਨੂੰ ਕਈ ਮਹੀਨਿਆਂ ਲਈ ਅਚਾਨਕ ਮੁਲਤਵੀ ਕਰ ਦਿੱਤਾ ਸੀ। ਅਮਰੀਕੀ ਦੂਤਾਵਾਸ ਨੇ ਕਿਹਾ ਹੈ ਕਿ’ ਪਹਿਲਾਂ ਸਿਰਫ ਚੋਣਵੇਂ ਦੇਸ਼ਾਂ ਤੋਂ ਆਉਣ ਵਾਲਿਆਂ ਦੇ ਸੋਸ਼ਲ ਖਾਤੇ ਜਾਂਚੇ ਜਾਂਦੇ ਸਨ’ ਪਰ ਹੁਣ ਵਿਸ਼ਵ ਭਰ ਵਿੱਚੋਂ ਅਮਰੀਕਾ ਲਈ ਅਪਲਾਈ ਕਰਨ ਵਾਲਿਆਂ ਦੇ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
#saddatvusa#americanviza#H1BVisa#h4viza#NewsUpdate#socialmedia#accounts#checking#americangovernment

