ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਦੋਂ ਦੇ ਸੱਤਾ ਵਿੱਚ ਆਏ ਹਨ, ਉਹਨਾਂ ਨੇ ਗੈਰ-ਕਾਨੂੰਨੀ ਪ੍ਰਵਾਸ ਤੇ ਨੱਥ ਪਾਉਣ ਲਈ ਵੱਡੇ ਉਪਰਾਲੇ ਕੀਤੇ ਹਨ ! ਉਹਨਾਂ ਨੇ ਦੂਜੀ ਵਾਰੀ ਸੱਤਾ ਸੰਭਾਲਣ ਤੋਂ ਬਾਅਦ ਰਿਕਾਰਡ ਤੋੜ ਗੈਰ-ਕਾਨੂੰਨੀ ਪ੍ਰਵਾਸੀ ਅਮਰੀਕਾ ਛੱਡ ਗਏ ਹਨ ! ਇਸ ਸਬੰਧੀ ਡੀ.ਐਚ.ਐਸ. ਨੇ ਇੱਕ ਬਿਆਨ ਜਾਰੀ ਕਰਦਿਆਂ ਹੋਇਆ ਕਿਹਾ ਹੈ ਕਿ ਹੁਣ ਤੱਕ 2.5 ਮਿਲੀਅਨ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀ ਦੇਸ਼ ਨਿਕਾਲੇ ਜਾਂ ਸਵੈ ਇੱਛਾ ਨਾਲ ਅਮਰੀਕਾ ਛੱਡ ਗਏ ਹਨ !
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਨਵਰੀ ਵਿੱਚ ਅਹੂਦਾ ਸੰਭਾਲਣ ਤੋਂ ਬਾਅਦ 6 ਲੱਖ 50 ਹਜ਼ਾਰ ਤੋਂ ਵੱਧ ਲੋਕਾਂ ਨੂੰ ਡਿਪੋਰਟ ਕੀਤਾ ਜਾ ਚੁੱਕਿਆ ਹੈ। ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਉਰਟੀ ਡੀ.ਐਚ.ਐਸ. ਵੱਲੋਂ ਪੇਸ਼ ਕੀਤੇ ਅੰਕੜਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਟਰੰਪ ਦੇ ਅਹੂਦਾ ਸੰਭਾਲਣ ਤੋਂ ਬਾਅਦ 1.9 ਮਿਲੀਅਨ ਗੈਰ-ਕਾਨੂੰਨੀ ਪ੍ਰਵਾਸੀ ਸਵੈ ਇੱਛਾ ਨਾਲ ਦੇਸ਼ ਛੱਡ ਗਏ ਹਨ।
ਸਕੱਤਰ ਟਰੇਸੀਆ ਮੈਕਲਾਫਲਿਨ ਨੇ ਕਿਹਾ ਹੈ ਕਿ ਇੱਥੇ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਲੋਕਾਂ ਨੂੰ ਹਾਲੇ ਵੀ ਲੱਭਿਆ ਜਾ ਰਿਹਾ ਹੈ। ਫੜੇ ਜਾਣ ਤੇ ਉਹਨਾਂ ਵਿਰੁੱਧ ਤੁਰੰਤ ਐਕਸ਼ਨ ਲਿਆ ਜਾਵੇਗਾ, ਅਤੇ ਬਾਹਰ ਦਾ ਰਸਤਾ ਵਿਖਾਇਆ ਜਾਵੇਗਾ। ਡੀ.ਐਚ.ਐਸ. ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਤੋਂ ਬਾਅਦ ਜਨਤਕ ਸੇਵਾਵਾਂ ਵਿੱਚ ਕਮੀ ਆਈ ਹੈ, ਅਤੇ ਨੌਕਰੀ ਬਾਜ਼ਾਰਾਂ ਵਿੱਚ ਪੁਨਰ ਉਭਾਰ ਹੋਇਆ ਹੈ ! ਸੰਯੁਕਤ ਰਾਜ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਲੋਕ ਵੱਡੀ ਗਿਣਤੀ ਵਿੱਚ CBP (ਯੂ.ਐਸ. ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ) ਹੋਮ ਮੋਬਾਈਲ ਐਪ ਦੀ ਵਰਤੋਂ ਕਰਕੇ ਆਪਣੇ ਦੇਸ਼ਾਂ ਨੂੰ ਵਾਪਸ ਜਾ ਰਹੇ ਹਨ ! ਇਸ ਰਾਹੀਂ ਉਹ ਵਾਪਸੀ ਲਈ ਮੁਫ਼ਤ ਹਵਾਈ ਟਿਕਟ ਅਤੇ ਹਜ਼ਾਰ ਡਾਲਰ ਐਗਜ਼ਿਟ ਬੋਨਸ ਪ੍ਰਾਪਤ ਕਰ ਰਹੇ ਹਨ। ਇਸ ਹਫਤੇ ਦੇ ਸ਼ੁਰੂ ਵਿੱਚ ਡੀ.ਐਚ.ਐਸ. ਨੇ ਇੱਕ ਵੈੱਬ ਪੇਜ ਲਾਂਚ ਕੀਤਾ ਹੈ ਜੋ ਕਿ ਇਨਫੋਰਸਮੈਂਟ ਆਪਰੇਸ਼ਨਾ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਅਪਰਾਧਿਕ ਗੈਰ-ਕਾਨੂੰਨੀ ਪ੍ਰਵਾਸੀਆਂ ਬਾਰੇ ਜਾਣਕਾਰੀ ਦਿੰਦਾ ਹੈ !
#saddatvusa#DonaldTrump#action#IllegalMigrant#IllegalMigration#NewsUpdate

