ਜੀ-20 ਸੰਮੇਲਨ ਵਿੱਚ ਦੱਖਣੀ ਅਫ਼ਰੀਕਾ ਨੂੰ ਹਿੱਸਾ ਲੈਣ ਤੋਂ ਰੋਕਿਆ ਜਾਵੇ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ !

0
15

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਅਗਲੇ ਸਾਲ ਮਿਆਮੀ ਵਿੱਚ ਹੋਣ ਵਾਲੇ ਗਰੁੱਪ ਆਫ 20 ਸੰਮੇਲਨ ਵਿੱਚ ਦੱਖਣੀ ਅਫ਼ਰੀਕਾ ਨੂੰ ਹਿੱਸਾ ਲੈਣ ਤੋਂ ਰੋਕ ਰਹੇ ਹਨ, ਅਤੇ ਇਸ ਸਾਲ ਦੀ ਆਲਮੀ ਮੀਟਿੰਗ ਵਿੱਚ ਇੱਕ ਅਮਰੀਕੀ ਸਰਕਾਰੀ ਪ੍ਰਤੀਨਿਧੀ ਨਾਲ ਕੀਤੇ ਗਏ ਵਰਤਾਅ ਨੂੰ ਲੈ ਕੇ ਦੇਸ਼ ਨੂੰ ਦਿੱਤੇ ਜਾਂਦੇ ਸਾਰੇ ਭੁਗਤਾਨ ਅਤੇ ਸਬਸਿਡੀਆਂ ਨੂੰ ਰੋਕ ਦੇਣਗੇ ! ਟਰੰਪ ਨੇ ਦੱਖਣੀ ਅਫ਼ਰੀਕਾ ਦੀ ਮੇਜ਼ਬਾਨੀ ਵਿੱਚ ਹੋਏ ਹਾਲ ਹੀ ਦੇ ਸੰਮੇਲਨ ਵਿੱਚ ਅਮਰੀਕੀ ਵਫ਼ਦ ਨੂੰ ਸ਼ਾਮਿਲ ਨਾ ਕਰਨ ਦਾ ਫੈਸਲਾ ਕੀਤਾ ! ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਅਜਿਹਾ ਇਸ ਲਈ ਕੀਤਾ, ਕਿਉਂਕਿ ਗੋਰੇ ਅਫਰੀਕਨਰਾਂ ਨੂੰ ਹਿੰਸਕ ਤੌਰ ਤੇ ਤੰਗ ਕੀਤਾ ਜਾ ਰਿਹਾ ਸੀ !ਹਾਲਾਂਕਿ ਇਸ ਦਾਅਵੇ ਨੂੰ ਦੱਖਣੀ ਅਫ਼ਰੀਕਾ ਜੋ ਦਹਾਕਿਆਂ ਤੱਕ ਨਸਲੀ ਰੰਗ ਭੇਦ ਵਿੱਚ ਫਸਿਆ ਰਿਹਾ ਹੈ, ਨੇ ਬੇਬੁਨਿਆਦ ਕਹਿ ਕੇ ਇਸ ਨੂੰ ਖਾਰਜ ਕਰ ਦਿੱਤਾ ਹੈ !

#saddatvusa#AmericanPresident#DonaldTrump#southafrica#NewsUpdate#G20Summit#NewsUpdate#usa#news

LEAVE A REPLY

Please enter your comment!
Please enter your name here