ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਉਹਨਾਂ ਨੇ ਅਪ੍ਰੈਲ ਵਿੱਚ ਬੀਜਿੰਗ ਆਉਣ ਲਈ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ। ਟਰੰਪ ਨੇ ਕਿਹਾ ਕਿ ਉਹਨਾਂ ਨੇ ਅਗਲੇ ਸਾਲ ਦੇ ਅਖੀਰਲੇ ਅੱਧ ਵਿੱਚ ਸ਼ੀ ਜਿਨਪਿੰਗ ਨੂੰ ਵੀ ਅਮਰੀਕਾ ਦਾ ਸਰਕਾਰੀ ਦੌਰਾ ਕਰਨ ਲਈ ਵੀ ਸੱਦਾ ਦਿੱਤਾ ਹੈ ! ਅਮਰੀਕੀ ਰਾਸ਼ਟਰਪਤੀ ਨੇ ਇਹ ਐਲਾਨ ਸੋਮਵਾਰ ਸਵੇਰੇ ਸ਼ੀ ਜਿਨਪਿੰਗ ਨਾਲ ਫੋਨ ‘ਤੇ ਗੱਲਬਾਤ ਕਰਨ ਤੋਂ ਕੁਝ ਘੰਟੇ ਬਾਅਦ ਕੀਤਾ। ਉਹਨਾਂ ਕਿਹਾ ਕਿ ਦੋਵਾਂ ਆਗੂਆਂ ਨੇ ਯੂਕਰੇਨ ਫੈਂਟਾਂਨਿਲ ਅਤੇ ਸੋਇਆਬੀਨ ਵਰਗੇ ਮੁੱਦਿਆਂ ਤੇ ਚਰਚਾ ਵੀ ਕੀਤੀ ! ਇਹ ਫੋਨ ਕਾਲ ਦੱਖਣੀ ਕੋਰੀਆ ਦੇ ਸ਼ਹਿਰ ਬੁਸਾਨ ਵਿੱਚ ਉਹਨਾਂ ਦੀ ਆਹਮੋ ਸਾਹਮਣੇ ਮੁਲਾਕਾਤ ਤੋਂ ਲਗਭਗ ਇੱਕ ਮਹੀਨੇ ਬਾਅਦ ਆਈ !
ਟਰੰਪ ਨੇ ਕਿਹਾ ਚੀਨ ਨਾਲ ਸਾਡਾ ਰਿਸ਼ਤਾ ਬਹੁਤ ਮਜ਼ਬੂਤ ਹੈ ! ਚੀਨ ਨੇ ਪਹਿਲਾਂ ਦੋਵਾਂ ਆਗੂਆਂ ਦੀ ਫੋਨ ਤੇ ਗੱਲਬਾਤ ਦੀ ਰਿਪੋਰਟ ਦਿੱਤੀ ਸੀ, ਪਰ ਸਰਕਾਰੀ ਦੌਰੇ ਤੇ ਕੋਈ ਟਿੱਪਣੀ ਨਹੀਂ ਕੀਤੀ। ਹਾਲਾਂਕਿ ਇਸ ਨੇ ਸਵੀਕਾਰ ਕੀਤਾ ਕਿ ਦੋਵਾਂ ਆਗੂਆਂ ਨੇ ਵਪਾਰ ਤਾਈਵਾਨ ਅਤੇ ਯੂਕਰੇਨ ‘ਤੇ ਚਰਚਾ ਕੀਤੀ !

