ਕੈਂਟ, ਵਾਸ਼ਿੰਗਟਨ : ਕੈਂਟ ਸਿਟੀ ਕੌਂਸਲ ਚੋਣਾਂ ਵਿੱਚ ਇੱਕ ਹੋਰ ਪੰਜਾਬਣ ਉਮੀਦਵਾਰ ਸ਼ਰਨ ਕੌਰ ਨੇ ਇਤਿਹਾਸਿਕ ਜਿੱਤ ਹਾਸਿਲ ਕੀਤੀ ਹੈ ! ਵੋਟਾਂ ਦੀ ਇੱਕ ਹਫ਼ਤੇ ਤੱਕ ਚੱਲੀ ਗਿਣਤੀ ਪ੍ਰਕਿਰਿਆ ਤੋਂ ਬਾਅਦ ਅੰਤਿਮ ਨਤੀਜਾ ਐਲਾਨਿਆ ਗਿਆ, ਜਿਸ ਵਿੱਚ ਸ਼ਰਨ ਸ਼ੋਕਰ ਨੇ ਆਪਣੀ ਮੁਕਾਬਲੇਬਾਜ਼ ਐਂਡੀ ਸੌਂਗ ਨੂੰ ਹਰਾਇਆ ! ਸ਼ੋਕਰ ਨੇ ਜਿੱਤ ਮੌਕੇ ਕਿਹਾ ਕਿ, ਇਹ ਸਿਰਫ਼ ਮੇਰੀ ਨਹੀਂ ਬਲਕਿ ਸਾਡੇ ਪੂਰੇ ਕੈਂਟ ਦੀ ਜਿੱਤ ਹੈ ! ਮੈਂ ਲੋਕਾਂ ਦੇ ਭਰੋਸੇ ਲਈ ਸਦਾ ਧੰਨਵਾਦੀ ਰਹਾਂਗੀ, ਅਤੇ ਸਾਡੇ ਸ਼ਹਿਰ ਦੇ ਭਵਿੱਖ ਲਈ ਪੂਰੀ ਮਿਹਨਤ ਕਰਾਂਗੀ। ਉਹਨਾਂ ਨੇ ਐਂਡੀ ਸੋਂਗ ਦੀ ਵੀ ਤਰੀਫ਼ ਕੀਤੀ, ਅਤੇ ਕਿਹਾ ਕਿ ਉਹ ਉਹਨਾਂ ਨਾਲ ਮਿਲ ਕੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਨਗੇ ! ਸ਼ੋਕਰ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੇ ਛੇ ਮਹੀਨੇ ਪਹਿਲਾਂ ਸਿਰਫ ਜਜ਼ਬੇ ਅਤੇ ਮਿਹਨਤ ਨਾਲ ਮੁਹਿੰਮ ਸ਼ੁਰੂ ਕੀਤੀ ਸੀ। ਸਾਡੇ ਕੋਲ ਨਾ ਤਾਂ ਕੋਈ ਰਾਜਨੀਤਿਕ ਸੰਬੰਧ ਸਨ, ਅਤੇ ਨਾ ਹੀ ਕੋਈ ਵੱਡਾ ਨਾਮ ਸਿਰਫ਼ ਦਿਲ ਮਿਹਨਤ ਅਤੇ ਸਾਡੇ ਲੋਕਾਂ ਦੇ ਨਾਲ ਖੜਨ ਦੀ ਆਸ ਸੀ। ਉਹਨਾਂ ਨੇ ਆਪਣੇ ਪਰਿਵਾਰ ਦੋਸਤਾਂ ਅਤੇ ਸਹਿ-ਕਰਮੀਆਂ ਦਾ ਵੀ ਧੰਨਵਾਦ ਕੀਤਾ। ਜਿਨਾਂ ਨੇ ਹਰ ਕਦਮ ਤੇ ਉਹਨਾਂ ਦਾ ਸਾਥ ਦਿੱਤਾ ! ਸ਼ੋਕਰ ਨੇ ਕਿਹਾ ਕਿ, ਉਹ ਸਿਟੀ ਕੌਂਸਲ ਚ ਲੋਕਾਂ ਦੀ ਆਵਾਜ਼ ਨੂੰ ਉੱਥੇ ਲਿਜਾਣ ਲਈ ਪੂਰੀ ਤਰਾਂ ਵਚਨਬੱਧ ਹਨ !
ਮੇਰੇ ਲਈ ਰਾਜਨੀਤੀ ਦਾ ਮਤਲਬ ਆਹੁਦਾ ਨਹੀਂ ਬਲਕਿ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਸੁਧਾਰ ਲਿਆਉਣਾ ਹੈ ! ਇਸ ਜਿੱਤ ਨਾਲ ਸ਼ੋਕਰ ਨੇ ਨਾ ਸਿਰਫ ਕੈਂਟ ਦੀ ਰਾਜਨੀਤੀ ਵਿੱਚ ਨਵਾਂ ਇਤਿਹਾਸ ਰਚਿਆ ਹੈ, ਬਲਕਿ ਸਿੱਖ ਅਤੇ ਦੱਖਣੀ ਏਸ਼ੀਆਈ ਕਮਿਊਨਿਟੀ ਲਈ ਵੀ ਮਾਣ ਦਾ ਮੌਕਾ ਪੈਦਾ ਕੀਤਾ ਹੈ। ਸਭ ਦਾ ਧੰਨਵਾਦ ਇਹ ਜਿੱਤ ਸਾਡੀ ਸਭ ਦੀ ਹੈ !
#saddatvusa#KentCityCouncil#election#SharanKaur#shoker#historical#victory#punjabi#comunity#Washington#news

