ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H-1B ਵੀਜ਼ਾ ‘ਤੇ 1 ਲੱਖ ਦੀ ਨਵੀਂ ਫੀਸ ਲਗਾਉਣ ਦੇ ਬਾਵਜੂਦ ਕਿਹਾ ਹੈ ਕਿ ਦੇਸ਼ ਨੂੰ ਹੁਣ ਵੀ ਹੁਨਰਮੰਦ ਵਿਦੇਸ਼ੀ ਕਾਮਿਆਂ ਦੀ ਜਰੂਰਤ ਹੈ। ਟਰੰਪ ਨੇ ਇਹ ਬਿਆਨ ਮੀਡੀਆ ਨੂੰ ਇੱਕ ਇੰਟਰਵਿਊ ਦੌਰਾਨ ਦਿੱਤਾ, ਜਿਸ ਚ ਉਨਾਂ ਨੇ ਕਿਹਾ ਕਿ ਅਮਰੀਕਾ ‘ਚ ਹੁਨਰਮੰਦ ਕਾਮਿਆਂ ਦੀ ਕਮੀ ਨਹੀਂ ਹੈ, ਪਰ ਫਿਰ ਵੀ ਕੁਝ ਖੇਤਰਾਂ ਵਿੱਚ ਵਿਦੇਸ਼ੀ ਹੁਨਰਮੰਦ ਕਾਮਿਆਂ ਨੂੰ ਲਿਆਉਣਾ ਜਰੂਰੀ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਵਿੱਚ ਹਰ ਖੇਤਰ ਲਈ ਲੋੜੀਦੇ ਹੁਨਰ ਵਾਲੇ ਲੋਕਾਂ ਦੀ ਘਾਟ ਹੈ !
ਉਹਨਾਂ ਕਿਹਾ ਕਿ ਤੁਹਾਨੂੰ ਪ੍ਰਤਿਭਾ ਨੂੰ ਵੀ ਲਿਆਉਣਾ ਪਵੇਗਾ ! ਤੁਹਾਡੇ ਕੋਲ ਕੋਈ ਵਿਲੱਖਣ ਪ੍ਰਤਿਭਾ ਨਹੀਂ ਹੈ, ਅਤੇ ਤੁਹਾਨੂੰ ਇਸਨੂੰ ਲਿਆਉਣਾ ਪਵੇਗਾ, ਅਤੇ ਲੋਕਾਂ ਨੂੰ ਸਿੱਖਣਾ ਵੀ ਪਵੇਗਾ ! ਤੁਸੀਂ ਲੋਕਾਂ ਨੂੰ ਨੌਕਰੀ ਤੋਂ ਨਹੀਂ ਕੱਢ ਸਕਦੇ, ਅਤੇ ਇਹ ਕਹਿ ਸਕਦੇ ਹੋ ਕਿ ਹਾਂ ਮੈਂ ਤੁਹਾਨੂੰ ਕਿਸੇ ਫੈਕਟਰੀ ‘ਚ ਲਗਾ ਦੇਵਾਂਗਾ ! ਜਦੋਂ ਪੱਤਰਕਾਰ ਦੇ ਪੁੱਛਣ ਤੇ ਕਿ ਅਮਰੀਕਾ ‘ਚ ਤਾਂ ਪਹਿਲਾ ਤੋਂ ਹੀ ਕਾਫੀ ਪ੍ਰਤਿਭਾਸ਼ਾਲੀ ਲੋਕ ਮੌਜੂਦ ਹਨ, ਤਾਂ ਬਦਲੇ ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਵਾਬ ਦਿੱਤਾ !

