ਸਿਆਟਲ : ਅਮਰੀਕਾ ‘ਚ ਹੋਈਆਂ ਚੋਣਾਂ ‘ਚ ਸਿਆਟਲ ਦੇ ਕੈਂਟ ਸਿਟੀ ਕੌਂਸਲ ਚੋਣਾਂ ਵਿੱਚ ਪੰਜਾਬੀ ਮੂਲ ਦੀ ਕੁੜੀ ਸਤਵਿੰਦਰ ਕੌਰ ਧਾਲੀਵਾਲ ਨੇ ਲਗਾਤਾਰ ਤੀਜੀ ਵਾਰ ਜਿੱਤ ਪ੍ਰਾਪਤ ਕੀਤੀ ਹੈ। ਸਤਵਿੰਦਰ ਕੌਰ ਨੇ ਆਪਣੀ ਵਿਰੋਧੀ ਪਾਰਟੀ ਪੰਜਾਬੀ ਉਮੀਦਵਾਰ ਨਿਤ ਗਰੇਵਾਲ ਨੂੰ ਹਰਾਇਆ ! ਸਤਵਿੰਦਰ ਕੌਰ ਨੂੰ ਕੁੱਲ 62 ਫੀਸਦੀ ਵੋਟਾਂ ਹਾਸਿਲ ਹੋਈਆਂ ! ਪੰਜਾਬੀਆਂ ਦੇ ਸੰਘਣੀ ਆਬਾਦੀ ਵਾਲੇ ਇਸ ਸ਼ਹਿਰ ਵਿੱਚ ਸਤਵਿੰਦਰ ਕੌਰ ਨੇ ਪਿਛਲੇ ਅੱਠ ਸਾਲਾਂ ਤੋਂ ਬਹੁਤ ਮਿਹਨਤ ਕੀਤੀ, ਅਤੇ ਭਾਰਤੀਆਂ ਦੇ ਨਾਲ ਨਾਲ ਬਾਕੀ ਭਾਈਚਾਰਾਇਆਂ ਵਿੱਚ ਵੀ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ। ਸਤਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦੀ ਜਿੱਤ ਸਮੁੱਚੇ ਪੰਜਾਬੀ ਭਾਈਚਾਰੇ ਦੀ ਜਿੱਤ ਹੈ ! ਉਹਨਾਂ ਕਿਹਾ ਕਿ ਉਹ ਕੈਂਟ ਸਿਟੀ ਲਈ ਪਹਿਲਾਂ ਵਾਂਗ ਹੀ ਦਿਨ ਰਾਤ ਕੰਮ ਕਰਨਗੇ !
ਉਹਨਾਂ ਵੋਟਾਂ ਵੇਲੇ ਉਹਨਾਂ ਦੀ ਸਹਾਇਤਾ ਕਰਨ ਲਈ ਸਭਨਾਂ ਦਾ ਧੰਨਵਾਦ ਕੀਤਾ।
ਪਿਤਾ ਜਗਦੇਵ ਸਿੰਘ ਕੋਚ ਧਾਲੀਵਾਲ ਅਤੇ ਸਤਵਿੰਦਰ ਕੌਰ ਦੇ ਪਤੀ ਅਮਰਜੀਤ ਸਿੰਘ ਨੇ ਵੀ ਪੰਜਾਬੀ ਭਾਈਚਾਰੇ ਅਤੇ ਬਾਕੀ ਕਮਿਊਨਿਟੀਆਂ ਦਾ ਵੀ ਧੰਨਵਾਦ ਕੀਤਾ।
#saddatvusa#SatwinderKaur#winning#kent#CityCouncil#election2025#news#seattle#usa#america

