ਵਾਸ਼ਿੰਗਟਨ : ਦੱਖਣੀ ਅਫ਼ਰੀਕਾ ਵਿੱਚ ਗੋਰੇ ਕਿਸਾਨਾਂ ਨਾਲ ਦੁਰਵਿਵਹਾਰ ਦਾ ਹਵਾਲਾ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁਕਰਵਾਰ ਨੂੰ ਕਿਹਾ ਹੈ ਕਿ ਇਸ ਸਾਲ ਦੱਖਣੀ ਅਫ਼ਰੀਕਾ ਵਿੱਚ ਹੋਣ ਵਾਲੇ G-20 ਸੰਮੇਲਨ ਵਿੱਚ ਕੋਈ ਵੀ ਅਮਰੀਕੀ ਸਰਕਾਰੀ ਅਧਿਕਾਰੀ ਸ਼ਾਮਿਲ ਨਹੀਂ ਹੋਵੇਗਾ !
ਟਰੰਪ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਦੁਨੀਆਂ ਦੀਆਂ ਪ੍ਰਮੁੱਖ ਅਤੇ ਉਭਰ ਰਹੀਆਂ ਅਰਥ ਵਿਵਸਥਾਵਾਂ ਦੇ ਰਾਸ਼ਟਰ ਮੁਖੀਆਂ ਦੇ ਸਲਾਨਾ ਸੰਮੇਲਨ ਵਿੱਚ ਸ਼ਾਮਿਲ ਨਹੀਂ ਹੋਣਗੇ। ਟਰੰਪ ਦੀ ਜਗ੍ਹਾ ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਦਾ ਸ਼ਾਮਿਲ ਹੋਣਾ ਤੈਅ ਸੀ। ਪਰ ਵੈਂਸ ਦੀਆਂ ਯੋਜਨਾਵਾਂ ਤੋਂ ਜਾਣੂ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਕਿਹਾ ਕਿ ਹੁਣ ਵੈਂਸ ਵੀ ਸੰਮੇਲਨ ਵਿੱਚ ਸ਼ਾਮਿਲ ਨਹੀਂ ਹੋਣਗੇ !
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ ਹੈ ਕਿ ਇਹ ਬਹੁਤ ਸ਼ਰਮਨਾਕ ਹੈ ਕਿ G-20 ਸੰਮੇਲਨ ਦੱਖਣੀ ਅਫ਼ਰੀਕਾ ਵਿੱਚ ਹੋਵੇਗਾ ! ਆਪਣੀ ਪੋਸਟ ਵਿੱਚ ਟਰੰਪ ਨੇ ਗੋਰੇ ਅਫ਼ਰੀਕੀਆਂ ਨਾਲ ਹਿੰਸਾ ਸਮੇਤ ਦੁਰਵਿਵਹਾਰ ਦਾ ਹਵਾਲਾ ਦਿੱਤਾ !ਟਰੰਪ ਪ੍ਰਸ਼ਾਸਨ ਨੇ ਲੰਬੇ ਸਮੇਂ ਤੋਂ ਦੱਖਣੀ ਅਫ਼ਰੀਕੀ ਸਰਕਾਰ ਤੇ ਘੱਟ ਗਿਣਤੀ ਗੋਰੇ ਅਫ਼ਰੀਕੀ ਕਿਸਾਨਾਂ ਨੂੰ ਪਰੇਸ਼ਾਨ ਕਰਨ ਅਤੇ ਉਹਨਾਂ ਤੇ ਹਮਲਿਆਂ ਦੀ ਇਜਾਜ਼ਤ ਦੇਣ ਦਾ ਦੋਸ਼ ਲਗਾਇਆ ਹੈ ! ਸੰਯੁਕਤ ਰਾਜ ਅਮਰੀਕਾ ਵਿੱਚ ਸਲਾਨਾ 7500 ਤੱਕ ਸ਼ਰਨਾਰਥੀਆਂ ਦੀ ਆਗਿਆ ਦੇਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਸੀਮਿਤ ਕਰਕੇ ਪ੍ਰਸ਼ਾਸਨ ਨੇ ਸੰਕੇਤ ਦਿੱਤਾ ਹੈ ਕਿ ਜਿਆਦਾਤਰ ਸ਼ਰਣਾਰਥੀ ਗੋਰੇ ਦੱਖਣੀ ਅਫ਼ਰੀਕੀ ਹੋਣਗੇ, ਜਿਨਾਂ ਨੂੰ ਆਪਣੇ ਘਰੇਲੂ ਦੇਸ਼ਾਂ ਵਿੱਚ ਵਿਤਕਰੇ ਅਤੇ ਹਿੰਸਾ ਦਾ ਸਾਹਮਣਾ ਕਰਨਾ ਪਿਆ ! ਦੱਖਣੀ ਅਫ਼ਰੀਕਾ ਦੀ ਸਰਕਾਰ ਨੇ ਕਿਹਾ ਹੈ ਕਿ ਉਹ ਵਿਤਕਰੇ ਦੇ ਦੋਸ਼ਾਂ ਤੋਂ ਹੈਰਾਨ ਹੈ, ਕਿਉਂਕਿ ਗੋਰੇ ਨਿਵਾਸੀ ਆਮ ਤੌਰ ‘ਤੇ ਕਾਲੇ ਨਿਵਾਸੀਆਂ ਨਾਲੋਂ ਬਿਹਤਰ ਜੀਵਨ ਪੱਧਰ ਦਾ ਆਨੰਦ ਮਾਣਦੇ ਹਨ।
#saddatvusa#southafrican#g20summit2025#DonaldTrump#Boycott#NewsUpdate

