ਅਮਰੀਕਾ ਵਿੱਚ ਟਰੱਕ ਡਰਾਈਵਰਾਂ ‘ਤੇ ਹੋਰ ਸਖ਼ਤੀ, ਇੰਗਲਿਸ਼ ਟੈਸਟ ਲਾਜ਼ਮੀ, 7000 ਹੋਏ ਫੇਲ, ਲਾਈਸੈਂਸ ਸਸਪੈਂਡ !

0
50

ਆਪਣੇ ਡਰਾਈਵਿੰਗ ਹੁਨਰ ਦੇ ਆਧਾਰ ‘ਤੇ ਨੌਕਰੀਆਂ ਦੀ ਭਾਲ ਵਿੱਚ ਅਮਰੀਕਾ ਗਏ ਪੰਜਾਬੀ ਨੌਜਵਾਨਾਂ ‘ਤੇ ਟਰੰਪ ਪ੍ਰਸ਼ਾਸਨ ਨੇ ਸਖ਼ਤੀ ਕਰ ਦਿੱਤੀ ਹੈ। ਟਰੱਕ ਡਰਾਈਵਰਾਂ ਲਈ ਹੁਣ ਇੰਗਲਿਸ਼ ਸਪੀਕਿੰਗ ਲਾਜ਼ਮੀ ਦਿੱਤੀ ਗਈ ਹੈ, ਅਤੇ ਇਸ ਮਕਸਦ ਲਈ ਟੈਸਟ ਕਰਵਾਏ ਜਾ ਰਹੇ ਹਨ ! ਟਰੰਪ ਪ੍ਰਸ਼ਾਸਨ ਨੇ ਪੰਜਾਬ ਦੇ ਟਰੱਕ ਡਰਾਈਵਰਾਂ ਤੋਂ ਹੋਏ ਐਕਸੀਡੈਂਟਾਂ ਤੋਂ ਬਾਅਦ ਇਹ ਨਿਯਮ ਲਾਗੂ ਕੀਤਾ ਹੈ।
ਪੁਲਿਸ ਸੜਕ ‘ਤੇ ਟਰੱਕ ਡਰਾਈਵਰਾਂ ਨੂੰ ਵੀ ਰੋਕ ਕੇ ਇੰਗਲਿਸ਼ ਸਪੀਕਿੰਗ ਟੈਸਟ ਲੈ ਰਹੀ ਹੈ ਅਤੇ ਇਸ ਟੈਸਟ ਵਿੱਚ ਹੁਣ ਤੱਕ ਨੌਨ ਅਮਰੀਕੀ 7000 ਤੋਂ ਵੱਧ ਟਰੱਕ ਡਰਾਈਵਰ ਫੇਲ ਹੋ ਗਏ ਹਨ।
ਇਹਨਾਂ ਦੇ ਲਾਈਸੈਂਸ ਵੀ ਸਸਪੈਂਡ ਕਰ ਦਿੱਤੇ ਗਏ ਹਨ। ਦੱਸ ਦਈਏ ਕਿ ਅਮਰੀਕਾ ਵਿੱਚ ਇਸ ਵੇਲੇ ਇਕ 1,50,000 ਪੰਜਾਬੀ ਡਰਾਈਵਰ ਹਨ। ਅਮਰੀਕੀ ਟਰਾਂਸਪੋਰਟ ਸੈਕਟਰੀ ਸੀਨ ਡਫੀ ਮੁਤਾਬਿਕ 30 ਅਕਤੂਬਰ ਤੱਕ ਚੱਲੇ ਇੰਗਲਿਸ਼ ਟੈਸਟ ਦੌਰਾਨ ਬਹੁਤ ਸਾਰੇ ਡਰਾਈਵਰ ਸਹੀ ਤਰੀਕੇ ਨਾਲ ਇੰਗਲਿਸ਼ ਨਹੀਂ ਬੋਲ ਸਕੇ ਤਾਂ ਕੁਝ ਤਾਂ ਇੰਗਲਿਸ਼ ਵਿੱਚ ਲਿਖੇ ਟ੍ਰੈਫਿਕ ਸਾਈਨ ਬਾਰੇ ਵੀ ਨਹੀਂ ਦੱਸ ਸਕੇ ! ਦੱਸ ਦਈਏ ਕਿ ਲਗਾਤਾਰ ਹੋ ਰਹੇ ਹਾਦਸਿਆਂ ਨੂੰ ਵੇਖਦੇ ਹੋਏ ਅਮਰੀਕੀ ਸਰਕਾਰ ਨੇ ਲਗਭਗ ਦੋ ਮਹੀਨੇ ਪਹਿਲਾਂ ਭਾਰਤੀ ਟਰੱਕ ਡਰਾਈਵਰਾਂ ਲਈ ਵੀਜ਼ਾ ‘ਤੇ ਰੋਕ ਲਗਾ ਦਿੱਤੀ ਸੀ !
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਦਾ ਐਲਾਨ ਕੀਤਾ ਸੀ। ਅਮਰੀਕੀ ਟਰਾਂਸਪੋਰਟ ਸੈਕਟਰੀ ਸੀਨ ਡਫੀ ਨੇ ਕਿਹਾ ਕਿ ਅਮਰੀਕੀ ਟਰਾਂਸਪੋਰਟ ਕਾਨੂੰਨ ਮੁਤਾਬਿਕ ਸਾਰੇ ਟਰੱਕ ਡਰਾਈਵਰਾਂ ਨੂੰ ਅੰਗਰੇਜ਼ੀ ਵਿੱਚ ਟਰੈਫਿਕ ਸਾਈਨ ਪੜਨਾ ਅਤੇ ਬੋਲਣਾ ਜਰੂਰੀ ਹੈ। ਇਸ ਤੋਂ ਬਿਨਾਂ ਉਹ ਲਾਈਸੈਂਸ ਹਾਸਿਲ ਨਹੀਂ ਕਰ ਸਕਦੇ ਹਨ ! ਓਬਾਮਾ ਪ੍ਰਸ਼ਾਸਨ ਦੌਰਾਨ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਸੀ, ਜਿਸ ਦੇ ਨਤੀਜੇ ਵਜੋਂ ਅੰਗਰੇਜ਼ੀ ਟੈਸਟ ਵਿੱਚ ਅਸਫਲ ਰਹੇ ਡਰਾਈਵਰਾਂ ਨੂੰ ਲਾਈਸੈਂਸ ਦਿੱਤੇ ਗਏ ਸਨ। ਡਫੀ ਨੇ ਕਿਹਾ ਕਿ ਅਮਰੀਕਾ ਵਿੱਚ ਟਰੱਕ ਹਾਦਸਿਆਂ ਦੀ ਵੱਧ ਰਹੀ ਗਿਣਤੀ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ 25 ਜੂਨ 2025 ਤੋਂ ਅੰਗਰੇਜ਼ੀ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਨਵੀਂ ਨੀਤੀ ਤਹਿਤ ਅਮਰੀਕੀ ਪੁਲਿਸ ਹੁਣ ਡਰਾਈਵਰਾਂ ਦੇ ਸੜਕ ‘ਤੇ ਹੀ ਟੈਸਟ ਕਰਵਾ ਰਹੀ ਹੈ ! ਜਿਹੜੇ ਟਰੱਕ ਡਰਾਈਵਰ ਅੰਗਰੇਜ਼ੀ ਨਹੀਂ ਬੋਲ ਸਕਦੇ ਹਨ, ਉਹਨਾਂ ਨੂੰ ਤੁਰੰਤ ਉਹਨਾਂ ਦੇ ਟਰੱਕ ਤੋਂ ਉਤਾਰਿਆ ਜਾ ਰਿਹਾ ਹੈ
#saddatvusa #americantruckers #newlaw #English #test #Compulsory #fortruckdrivers #NewsUpdate #usa 

LEAVE A REPLY

Please enter your comment!
Please enter your name here