ਭਾਰਤੀ ਨੌਜਵਾਨ ਦੇਸ਼ ਨਿਕਾਲੇ ਦੇ ਡਰ ਕਾਰਨ ਲੋਕ ਅਮਰੀਕਾ ਵਿੱਚ ਖਰੀਦ ਰਹੇ ਵਾਹਨ ਵੇਚਣ ਲਈ ਮਜਬੂਰ ਹੋ ਗਏ ਹਨ। ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਏ ਹਨ ,ਉਹ ਅੰਗਰੇਜ਼ੀ ਬੋਲਣਾ ਨਹੀਂ ਜਾਣਦੇ ਅਤੇ ਨਾ ਹੀ ਲਿਖ ਸਕਦੇ ਹਨ। ਇਸ ਕਾਰਨ ਉਹ ਅਮਰੀਕਾ ਵਿੱਚ ਜਾਂਚ ਦੌਰਾਨ ਆਪਣੇ ਸਵਾਲਾਂ ਦੇ ਸਹੀ ਜਵਾਬ ਦੇਣ ਵਿੱਚ ਵੀ ਅਸਮਰਥ ਹਨ। ਇਸ ਲਈ ਅਮਰੀਕਾ ਵਿੱਚ ਪ੍ਰਾਪਤ ਕੀਤੇ ਗਏ ਦਸਤਾਵੇਜ਼ਾਂ ਦੇ ਵੀ ਜਾਅਲੀ ਹੋਣ ਦਾ ਸ਼ੱਕ ਹੈ ! ਟਰੱਕਾਂ ਅਤੇ ਹੋਰ ਵਾਹਨਾਂ ਦੀ ਜਾਂਚ ਨੂੰ ਤਰਜੀਹ ਦਿੱਤੀ ਜਾ ਰਹੀ ਹੈ !
ਅਮਰੀਕਾ ਵਿੱਚ ਰਹਿਣ ਵਾਲੇ ਡਰਾਇਵਰਾਂ ਨੇ ਆਪਣੀ ਦੁਰਦਸ਼ਾ ਦੱਸੀ ਹੈ। ਇਸ ਸਾਲ ਅਮਰੀਕਾ ਤੋਂ ਬਹੁਤ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ ,ਉਹ ਵੀ ਅੰਗਰੇਜ਼ੀ ਬੋਲਣ ਅਤੇ ਲਿਖਣ ਵਿੱਚ ਕਮਜ਼ੋਰ ਸਨ।
ਅਮਰੀਕਾ ਦਾ ਧਿਆਨ ਖਾਸ ਤੌਰ ‘ਤੇ ਉਹਨਾਂ ਭਾਰਤੀਆਂ ਤੇ ਹੈ ਜੋ ਗੈਰ ਕਾਨੂਨੀ ਤੌਰ ਤੇ ਦਾਖਲ ਹੋਏ ਹਨ ! ਇਸ ਤੋਂ ਇਲਾਵਾ ਅਮਰੀਕਾ ਵਿੱਚ ਦਰਜ ਹਮਲੇ ਅਤੇ ਹੋਰ ਟਕਰਾਵਾਂ ਦੇ ਮਾਮਲਿਆਂ ਦੇ ਇਤਿਹਾਸ ਕਾਰਨ ਉਹਨਾਂ ਨੂੰ ਅਮਰੀਕੀ ਜੇਲਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ ! ਪਿਛਲੇ 9 ਮਹੀਨਿਆਂ ਵਿੱਚ ਸਮੱਸਿਆਵਾਂ ਵਧੀਆਂ ਹਨ !
ਕਰਨਾਲ ਤੋਂ ਕੁਲਦੀਪ ਨੇ ਕਿਹਾ ਹੈ ਕਿ ਅਮਰੀਕਾ ਵਿੱਚ ਉਹ ਟਰੱਕ ਚਲਾਉਂਦਾ ਹੈ ਹਰ ਰੋਜ਼ ਅਮਰੀਕੀ ਪੁਲਿਸ ਭਾਰਤੀ ਡਰਾਈਵਰਾਂ ਨੂੰ ਗ੍ਰਿਫਤਾਰ ਕਰਦੀ ਹੈ।
ਜਿਨਾਂ ਭਾਰਤੀਆਂ ਕੋਲ ਟਰੱਕ ਹਨ, ਉਹ ਇਸ ਨੂੰ ਵੇਚਣਾ ਚਾਹੁੰਦੇ ਹਨ ,ਪਰ ਇਸ ਸਮੇਂ ਕੋਈ ਖਰੀਦਦਾਰ ਨਹੀਂ ਹੈ !

