ਅਮਰੀਕਾ ਅਤੇ ਚੀਨ ਵਿਚਾਲੇ ਹੋਇਆ ਵਪਾਰ ਸਮਝੌਤਾ !

0
67

ਸਿਯੋਲ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਚੀਨ ਨਾਲ ਵਪਾਰ ਸਮਝੌਤਾ ਹੁਣ ਅੰਤਿਮ ਰੂਪ ਲੈ ਗਿਆ ਹੈ !ਇਸ ਤੋਂ ਬਾਅਦ ਹੁਣ ਦਸਤਖਤ ਹੋਣੇ ਬਾਕੀ ਹਨ ! ਟਰੰਪ ਨੇ ਦੱਖਣੀ ਕੋਰੀਆ ਤੋਂ ਅਮਰੀਕਾ ਜਾਂਦੇ ਹੋਏ ਇੱਕ ਜਹਾਜ਼ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ ! ਉਹਨਾਂ ਇਹ ਵੀ ਕਿਹਾ ਕਿ ਚੀਨ ‘ਤੇ 10 ਫੀਸਦੀ ਟੈਰੀਫ਼ ਘਟਾ ਦਿੱਤਾ ਗਿਆ ਹੈ। ਬਦਲੇ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਮਰੀਕਾ ਤੋਂ ਸੋਇਆਬੀਨ ਦੀ ਵੱਡੀ ਮਾਤਰਾ ਖਰੀਦਣ ਲਈ ਸਹਿਮਤ ਹੋ ਗਏ ਹਨ। ਟਰੰਪ ਨੇ ਕਿਹਾ ਮੈਂ ਫੈਂਟਾਨਿਲ ਕਾਰਨ ਚੀਨ ‘ਤੇ 20 ਫੀਸਦੀ ਟੈਰੀਫ ਲਗਾਇਆ ਸੀ ਜੋ ਕਿ ਬਹੁਤ ਜਿਆਦਾ ਸੀ ਪਰ ਮੈਂ ਹੁਣ ਇਸ ਨੂੰ 10 ਫੀਸਦੀ ਘੱਟ ਕਰ ਦਿੱਤਾ ਹੈ। ਇਹ ਤੁਰੰਤ ਲਾਗੂ ਹੋਵੇਗਾ !

ਦੋਵੇਂ ਆਗੂ ਵੀਰਵਾਰ ਨੂੰ ਦੱਖਣੀ ਕੋਰੀਆ ਦੇ ਬੁਸਾਨ ਵਿੱਚ ਕੁਝ ਸਮੇਂ ਲਈ ਮਿਲੇ ! ਰੁਝੇਵਿਆਂ ਦੇ ਕਾਰਨ ਇਹ ਮੁਲਾਕਾਤ ਬੁਸਾਨ ਹਵਾਈ ਅੱਡੇ ਤੇ ਹੋਈ ! ਟਰੰਪ ਅਤੇ ਸ਼ੀ ਜਿਨਪਿੰਗ ਛੇ ਸਾਲਾਂ ਬਾਅਦ ਮਿਲੇ ! ਆਖਰੀ ਵਾਰ ਉਹਨਾਂ ਦੀ ਮੁਲਾਕਾਤ 2019 ਵਿੱਚ ਹੋਈ ਸੀ ! ਵੀਰਵਾਰ ਦੀ ਮੀਟਿੰਗ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਚੀਨ ਨਾਲ ਵਪਾਰ ਸਮਝੌਤੇ ਤੇ ਅੱਜ ਦਸਤਖਤ ਕੀਤੇ ਜਾ ਸਕਦੇ ਹਨ।

ਮੀਟਿੰਗ ਦੌਰਾਨ ਟਰੰਪ ਅਤੇ ਸ਼ੀ ਜਿਨਪਿੰਗ ਨੇ ਇੱਕ ਦੂਜੇ ਨਾਲ ਹੱਥ ਮਿਲਾਉਂਦੇ ਹੋਏ ਸੁਆਗਤ ਕੀਤਾ। ਮੀਟਿੰਗ ਦੌਰਾਨ ਟਰੰਪ ਨੇ ਕਿਹਾ ਕਿ ਉਹਨਾਂ ਨੂੰ ਕੋਈ ਸ਼ੱਕ ਨਹੀਂ ਸੀ ਕਿ ਉਹਨਾਂ ਦੀ ਮੀਟਿੰਗ ਬਹੁਤ ਸਫਲ ਹੋਵੇਗੀ। ਟਰੰਪ ਨੇ ਕਿਹਾ ਕਿ ਉਹ ਅਪ੍ਰੈਲ 2026 ਵਿੱਚ ਚੀਨ ਦਾ ਦੋਰਾ ਕਰਨਗੇ ਅਤੇ ਉਸ ਤੋਂ ਬਾਅਦ ਸ਼ੀ ਜਿਨਪਿੰਗ ਵੀ ਅਮਰੀਕਾ ਦਾ ਦੌਰਾ ਕਰਨਗੇ ! ਉਹਨਾਂ ਕਿਹਾ ਕਿ ਇਹ ਮੀਟਿੰਗ ਕਿਤੇ ਵੀ ਹੋ ਸਕਦੀ ਹੈ ਜਿਸ ਵਿੱਚ ਫਲੋਰੀਡਾ ,ਪਾਮ ਬੀਚ ਜਾਂ ਵਾਸ਼ਿੰਗਟਨ ਡੀ.ਸੀ. ਸ਼ਾਮਿਲ ਹਨ। ਟਰੰਪ ਨੇ ਕਿਹਾ ਕਿ ਦੁਰਲਭ ਧਰਤੀ ਸਮਗਰੀਆਂ ਬਾਰੇ ਅਮਰੀਕਾ ਅਤੇ ਚੀਨ ਵਿਚਕਾਰ ਵਿਵਾਦ ਹੁਣ ਹੱਲ ਹੋ ਗਿਆ ਹੈ ,ਹਾਲਾਂਕਿ ਉਹਨਾਂ ਨੇ ਅਜੇ ਤੱਕ ਸਮਝੌਤੇ ਬਾਰੇ ਕੋਈ ਵੇਰਵਾ ਨਹੀਂ ਦਿੱਤਾ।

#saddatvusa#DonaldTrump#ShiJinping#business#deals#news#newpost#newsupdate

LEAVE A REPLY

Please enter your comment!
Please enter your name here