ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ US Tariffs ਦੇ ਅਮਲ ‘ਤੇ ਲੱਗੀ 90 ਦਿਨਾਂ ਦੀ ਰੋਕ ਦੀ ਮਿਆਦ ਨੂੰ 9 ਜੁਲਾਈ ਤੋਂ ਅੱਗੇ ਵਧਾਉਣ ਦੀ ਉਹਨਾਂ ਦੀ ਕੋਈ ਯੋਜਨਾ ਨਹੀਂ ਹੈ। ਕਿਉਂਕਿ ਇਸ ਤਰੀਕ ਨੂੰ ਉਹਨਾਂ ਵੱਲੋਂ ਨਿਰਧਾਰਿਤ ਗੱਲਬਾਤ ਦੀ ਮਿਆਦ ਖਤਮ ਹੋ ਜਾਵੇਗੀ ਅਤੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ 9 ਜੁਲਾਈ ਮਗਰੋਂ ਉਹਨਾਂ ਦਾ ਪ੍ਰਸ਼ਾਸਨ ਮੁਲਕਾਂ ਨੂੰ ਸੂਚਿਤ ਕਰੇਗਾ ਕਿ ਇਹ ਟੈਕਸ ਉਦੋਂ ਤੱਕ ਅਮਲ ਵਿੱਚ ਰਹਿਣਗੇ ਜਦੋਂ ਤੱਕ ਅਮਰੀਕਾ ਨਾਲ ਕੋਈ ਸਮਝੌਤਾ ਨਹੀਂ ਹੋ ਜਾਂਦਾ !
ਟਰੰਪ ਨੇ ਇਹ ਵੀ ਕਿਹਾ ਕਿ ਅਸੀਂ ਦੇਖਾਂਗੇ ਕਿ ਕੋਈ ਮੁਲਕ ਸਾਡੇ ਨਾਲ ਕਿਹੋ ਜਿਹਾ ਵਿਹਾਰ ਕਰਦਾ ਹੈ ਕਿ ਉਹ ਚੰਗੇ ਹਨ ਜਾਂ ਉਹ ਇਨੇ ਚੰਗੇ ਨਹੀਂ ਹਨ ! ਕੁਝ ਮੁਲਕਾਂ ਬਾਰੇ ਅਸੀਂ ਪਰਵਾਹ ਨਹੀਂ ਕਰਦੇ ! ਅਸੀਂ ਬਸ ਕੁਝ ਟੈਕਸ ਪੱਤਰ ਭੇਜਾਂਗੇ !
ਟਰੰਪ ਨੇ ਚਿੱਠੀ ਵਿੱਚ ਲਿਖਿਆ ਕਿ ਵਧਾਈ ਹੋਵੇ ਅਸੀਂ ਤੁਹਾਨੂੰ ਅਮਰੀਕਾ ਵਿੱਚ ਆਪਣਾ ਸਮਾਨ ਵੇਚਣ ਦੀ ਇਜਾਜ਼ਤ ਦੇ ਰਹੇ ਹਾਂ !ਤੁਹਾਨੂੰ 25 ਫੀਸਦ ਟੈਕਸ ਜਾਂ 35 ਫੀਸਦ ਜਾਂ 50 ਫੀਸਦ 10 ਫੀਸਦ ਦਾ ਭੁਗਤਾਨ ਕਰਨਾ ਹੋਵੇਗਾ ! ਵਾਈਟ ਹਾਊਸ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਨੇ ਕਿਹਾ ਕਿ ਹਰੇਕ ਦੇਸ਼ ਨਾਲ ਵੱਖਰੇ ਤੌਰ ਤੇ ਵਪਾਰ ਸਮਝੌਤਾ ਸਿਰੇ ਚਾੜਨਾ ਕਿੰਨਾ ਮੁਸ਼ਕਿਲ ਹੋਵੇਗਾ ! ਟਰੰਪ ਪ੍ਰਸ਼ਾਸਨ ਨੇ 90 ਦਿਨਾਂ ਵਿੱਚ 90 ਵਪਾਰਕ ਸੌਦੇ ਕਰਨ ਦਾ ਟੀਚਾ ਮਿਥਿਆ ਸੀ ! ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ ਕਿ 200 ਦੇਸ਼ ਹਨ ਅਤੇ ਤੁਸੀਂ ਸਾਰਿਆਂ ਨਾਲ ਗੱਲ ਨਹੀਂ ਕਰ ਸਕਦੇ !
#saddatvusa#AmericanTariffs#DonaldTrump#NewsUpdate#AmericanNews#america#tariffs2025