‘500 ਬਿਲੀਅਨ ਡਾਲਰ’ ਤੱਕ ਦੇ ਅੰਕੜੇ ਤੱਕ ਪਹੁੰਚਣ ਵਾਲੇ ਪਹਿਲੇ ਵਿਅਕਤੀ ਬਣੇ ਐਲਨ ਮਸਕ !

0
40

ਟੈਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ) ਐਲਨ ਮਸਕ ਦੁਨੀਆਂ ਦੇ ਪਹਿਲੇ ਵਿਅਕਤੀ ਬਣੇ ਹਨ ,ਜਿਨਾਂ ਦੀ ਕੁੱਲ ਜਾਇਦਾਦ 500 ਬਿਲੀਅਨ ਡਾਲਰ ਹੈ। ਇਹ ਟੈਸਲਾ ਦੇ ਸ਼ੇਅਰਾਂ ਵਿੱਚ ਵਾਧੇ ਅਤੇ ਉਹਨਾਂ ਦੀਆਂ ਹੋਰ ਤਕਨੀਕੀ ਕੰਪਨੀਆਂ ਦੇ ਤੇਜ਼ੀ ਨਾਲ ਵੱਧ ਰਹੇ ਮੁਲਾਂਕਣ ਦੇ ਕਾਰਨ ਹੈ। ਫੋਰਬਸ ਅਰਬਪਤੀਆਂ ਦੀ ਸੂਚੀ ਦੇ ਅਨੁਸਾਰ ਬੁੱਧਵਾਰ ਸ਼ਾਮ 4.15 ਵਜੇ ਤੱਕ ਮਸਕ ਦੀ ਦੌਲਤ 500.1 ਬਿਲੀਅਨ ਡਾਲਰ ਸੀ !

ਮਸਕ ਦੀ ਦੌਲਤ ਦਾ ਇੱਕ ਮਹੱਤਵਪੂਰਨ ਹਿੱਸਾ ਟੈਸਲਾ ਨਾਲ ਜੁੜਿਆ ਹੋਇਆ ਹੈ !

15 ਸਤੰਬਰ ਤੱਕ ਉਹ ਟੈਸਲਾ ਦੇ 12.4 ਤੋਂ ਵੱਧ ਸ਼ੇਅਰਾਂ ਦੇ ਮਾਲਕ ਸਨ ! ਇਸ ਸਾਲ ਹੁਣ ਤੱਕ ਟੈਸਲਾ ਦੇ ਸ਼ੇਅਰ 14% ਤੋਂ ਵੱਧ ਰਹੇ ਹਨ ਅਤੇ ਬੁੱਧਵਾਰ ਨੂੰ 3.3% ਹੋਰ ਵਧੇ ਹਨ ਜਿਸ ਨਾਲ ਇੱਕ ਦਿਨ ਵਿੱਚ ਮਸਕ ਦੀ ਦੌਲਤ ਵਿੱਚ 6 ਬਿਲੀਅਨ ਡਾਲਰ ਤੋਂ ਵੱਧ ਦਾ ਵਾਧਾ ਹੋਇਆ ਹੈ ! ਸਾਲ ਦੀ ਸ਼ੁਰੂਆਤ ਵਿੱਚ ਟੈਸਲਾ ਦੀ ਸ਼ੇਡ ਡਿੱਗੇ ਸਨ ਪਰ ਹੁਣ ਉਹਨਾਂ ਵਿੱਚ ਤੇਜ਼ੀ ਆਈ ਹੈ। ਨਿਵੇਸ਼ਕਾਂ ਦਾ ਵਿਸ਼ਵਾਸ ਵਧਿਆ ਹੈ ਕਿਉਂਕਿ ਮਸਕ ਨੇ ਦੁਬਾਰਾ ਆਪਣੇ ਕਾਰੋਬਾਰ ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਟੈਸਲਾ ਦੇ ਬੋਰਡ ਆਫ ਡਾਇਰੈਕਟਰਸ ਦੀ ਚੇਅਰਵੁਮੈਨ ਰੋਬਿਨ ਡੇਨਹੋਮ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਵਾਈਟ ਹਾਊਸ ਦੀਆਂ ਡਿਊਟੀਆਂ ਵਿੱਚ ਕਈ ਮਹੀਨੇ ਬਿਤਾਉਣ ਤੋਂ ਬਾਅਦ ਮਸਕ ਹੁਣ ਦੁਬਾਰਾ ਕੰਪਨੀ ਵਿੱਚ ਪੂਰੀ ਤਰਾਂ ਸਰਗਰਮ ਸਨ।

ਕੁਝ ਦਿਨਾਂ ਬਾਅਦ ਮਸਕ ਨੇ ਲਗਭਗ ਇੱਕ ਬਿਲੀਅਨ ਡਾਲਰ ਦੇ ਟੈਸਲਾ ਦੇ ਸ਼ੇਅਰ ਖਰੀਦਣ ਦਾ ਐਲਾਨ ਕੀਤਾ। ਜੋ ਕਿ ਟੈਸਲਾ ਦੇ ਭਵਿੱਖ ਵਿੱਚ ਉਸਦੇ ਮਜ਼ਬੂਤ ਵਿਸ਼ਵਾਸ ਨੂੰ ਦਰਸਾਉਂਦਾ ਹੈ !

ਕੰਪਨੀ ਹੁਣ ਇੱਕ ਰਿਵਾਇਤੀ ਕਾਰ ਨਿਰਮਾਤਾ ਤੋਂ ਅੱਗੇ ਵੱਧ ਕੇ ਏਆਈ (Ai) ਅਤੇ ਰੋਬੋਟਿਕਸ ਦੀ ਦੁਨੀਆਂ ਵਿੱਚ ਵੀ ਇੱਕ ਵੱਡੀ ਤਾਕਤ ਬਣਨ ਵੱਲ ਕੰਮ ਕਰ ਰਹੀ ਹੈ। ਟੈਸਲਾ ਦੇ ਡਾਇਰੈਕਟਰ ਬੋਰਡ ਨੇ ਪਿਛਲੇ ਮਹੀਨੇ ਐਲੋਨ ਮਸਕ ਲਈ ਇੱਕ ਟ੍ਰਿਲੀਅਨ ਡਾਲਰ ਲਗਭਗ (83 ਲੱਖ ਕਰੋੜ ਰੁਪਏ) ਦੀ ਮੁਆਵਜ਼ਾ ਯੋਜਨਾ ਦਾ ਪ੍ਰਸਤਾਵ ਰੱਖਿਆ ਸੀ ! ਇਹ ਯੋਜਨਾ ਮਸਕ ਲਈ ਕੁਝ ਵੱਡੀ ਵਿੱਤੀ ਅਤੇ ਸੰਚਾਲਨ ਟੀਚੇ ਨਿਰਧਾਰਿਤ ਕਰਦੀ ਹੈ ,ਜਦੋਂ ਕਿ ਕੰਪਨੀ ਵਿੱਚ ਵੱਡੀ ਹਿੱਸੇਦਾਰੀ ਲਈ ਉਸਦੀ ਦੱਸੀ ਗਈ ਮੰਗ ਨੂੰ ਵੀ ਸੰਬੋਧਿਤ ਕਰਦੀ ਹੈ।

#saddatvusa#elonmusk#elonmusknews#biliondollers#tesla#CEO#newsupdate2025#billionaire#elonmusk

LEAVE A REPLY

Please enter your comment!
Please enter your name here