ਬ੍ਰਿਟੇਨ ਦੇ ਡੈਨੀਅਲ ਜੈਕਸਨ ਨੇ ਯੂਰਪ ਦੇ ਵਿਵਾਦਿਤ ਖੇਤਰ ‘ਤੇ ਫ਼੍ਰੀ ਰਿਪਬਲੀਕ ਆਫ ਵਰਡਿਸ ਨਾਮਕ ਇੱਕ ਮਾਈਕ੍ਰੋਨੈਸ਼ਨ ਬਣਾਇਆ !ਉਸਨੇ ਆਪਣੇ ਆਪ ਨੂੰ ਰਾਸ਼ਟਰਪਤੀ ਘੋਸ਼ਿਤ ਕੀਤਾ ਅਤੇ 400 ਤੋਂ ਵੱਧ ਲੋਕਾਂ ਨੂੰ ਨਾਗਰਿਕਤਾ ਵੀ ਦਿੱਤੀ ਅਤੇ ਪਾਸਪੋਰਟ ਵੀ ਜਾਰੀ ਕੀਤੇ। ਆਓ ਜਾਣਦੇ ਹਾਂ ਇਸ ਵਿਲੱਖਣ ਦੇਸ਼ ਦੀ ਪੂਰੀ ਕਹਾਣੀ ਜੋ ਇੱਕ ਸੁਫਨੇ ਨਾਲ ਸ਼ੁਰੂ ਹੋਈ ਅਤੇ ਹੁਣ ਦੁਨੀਆਂ ਦੀਆਂ ਸੁਰਖੀਆਂ ਵਿੱਚ ਹੈ। ਇਹ ਵਿਲੱਖਣ ਦੇਸ਼ ਯੂਰਪ ਦੇ ਦੋ ਦੇਸ਼ਾਂ ਕ੍ਰੋਏਸ਼ੀਆ ਅਤੇ ਸਰਬੀਆ ਵਿਚਕਾਰ ਇੱਕ ਵਿਵਾਦਿਤ ਜਮੀਨ ਤੇ ਸਥਿਤ ਹੈ ਅਤੇ ਇਸ ਜਗ੍ਹਾ ਨੂੰ ਪਾਕੇਟ ਥ੍ਰੀ ਵੀ ਕਿਹਾ ਜਾਂਦਾ ਹੈ। ਜਿੱਥੇ ਦੋਵਾਂ ਮੁਲਕਾਂ ਦਾ ਕੋਈ ਅਧਿਕਾਰਤ ਦਾਵਾ ਨਹੀਂ ਹੈ ! ਇਸ ਖਾਲੀ 125 ਏਕੜ ਜ਼ਮੀਨ ਤੇ ਡੈਨੀਅਲ ਨੇ ਆਪਣੇ ਦੇਸ਼ ਦੀ ਨੀਂਹ ਰੱਖੀ ਅਤੇ ਆਪਣੇ ਆਪ ਨੂੰ ਰਾਸ਼ਟਰਪਤੀ ਵੀ ਘੋਸ਼ਿਤ ਕਰ ਦਿੱਤਾ।
ਡੈਨੀਅਲ ਨੇ ਕਿਹਾ ਕਿ ਵਰਡਿਸ ਦਾ ਸੁਫਨਾ ਉਦੋਂ ਆਇਆ ਜਦੋਂ ਉਹ ਸਿਰਫ 14 ਸਾਲਾਂ ਦਾ ਸੀ ! ਇਸ ਦੀ ਸ਼ੁਰੂਆਤ ਦੋਸਤਾਂ ਨਾਲ ਇੱਕ ਮਜ਼ੇਦਾਰ ਪ੍ਰਯੋਗ ਦੇ ਤੌਰ ਤੇ ਹੋਈ ਸੀ ਪਰ 2019 ਵਿੱਚ ਉਸਨੇ ਰਸਮੀ ਤੌਰ ਤੇ 30 ਮਈ ਨੂੰ ਵਰਡਿਸ ਦੀ ਆਜ਼ਾਦੀ ਦਾ ਐਲਾਨ ਕੀਤਾ ! ਹੁਣ ਇਸ ਸੂਖਮ ਰਾਸ਼ਟਰ ਦੀ ਆਪਣੀ ਸਰਕਾਰ ਝੰਡਾ ਮੁਦਰਾ ਲਗਭਗ 400 ਨਾਗਰਿਕ ਵੀ ਹਨ। ਵਰਡਿਸ ਆਪਣੇ ਨਾਗਰਿਕਾਂ ਨੂੰ ਪਾਸਪੋਰਟ ਵੀ ਜਾਰੀ ਕਰਦਾ ਹੈ ! ਡੈਨੀਅਲ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਉਹਨ੍ਹਾਂ ਦੀ ਵਰਤੋਂ ਅੰਤਰਰਾਸ਼ਟਰੀ ਯਾਤਰਾ ਲਈ ਨਹੀਂ ਕੀਤੀ ਜਾਣੀ ਚਾਹੀਦੀ। ਪਰ ਇਸ ਦੇ ਬਾਵਜੂਦ ਕੁਝ ਲੋਕਾਂ ਨੇ ਉਹਨਾਂ ਦੀ ਵਰਤੋ ਸਰਹੱਦਾਂ ਪਾਰ ਕਰਨ ਲਈ ਕੀਤੀ ਹੈ।
ਵਰਡਿਸ ਦਾ ਬਹੁਤਾ ਹਿੱਸਾ ਸੰਘਣੇ ਜੰਗਲਾਂ ਨਾਲ ਢੱਕਿਆ ਹੋਇਆ ਹੈ ਅਤੇ ਕਿਸ਼ਤੀ ਰਾਹੀ ਇੱਥੇ ਪਹੁੰਚ ਕੀਤੀ ਜਾ ਸਕਦੀ ਹੈ। ਸਭ ਤੋਂ ਨੇੜਲਾ ਵੱਡਾ ਸ਼ਹਿਰ ਨਦੀ ਦੇ ਪਾਰ ਕ੍ਰੋਏਸ਼ੀਆ ਦਾ ਓਸੀਜੇਕ ਸ਼ਹਿਰ ਹੈ ! ਸਰਕਾਰੀ ਭਾਸ਼ਾਵਾਂ ਅੰਗਰੇਜ਼ੀ ਕ੍ਰੋਏਸ਼ੀਅਨ ਅਤੇ ਸਰਬੀਅਨ ਹਨ ! ਜਦੋਂ ਕਿ ਮੁਦਰਾ ਯੂਰੋ ਹੈ !
ਜਦੋਂ ਜੈਕਸਨ ਦਾ ਸੁਫ਼ਨਾ ਹੌਲੀ ਹੌਲੀ ਆਕਾਰ ਲੈ ਰਿਹਾ ਸੀ ਅਕਤੂਬਰ 2023 ਵਿੱਚ ਉਸਨੂੰ ਇੱਕ ਵੱਡਾ ਝਟਕਾ ਲੱਗਾ ! ਕ੍ਰੋਏਸ਼ੀਅਨ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਦੇਸ਼ ਚੋਂ ਕੱਢ ਦਿੱਤਾ ਅਤੇ ਭਵਿੱਖ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ । ਜੈਕਸਨ ਦਾ ਕਹਿਣਾ ਹੈ ਕਿ ਸਾਨੂੰ ਦੱਸਿਆ ਗਿਆ ਸੀ ਕਿ ਅਸੀਂ ਦੇਸ਼ ਲਈ ਖਤਰਾ ਹਾਂ ਪਰ ਕੋਈ ਠੋਸ ਕਾਰਨ ਨਹੀਂ ਦੱਸੇ ਗਏ ਸਨ।
#saddatvusa#NewsUpdate#20yearsoldboy#makehisown#country#Verdis#Danial#Jackson#uk#newsfeed