17,000 ਟਰੱਕ ਡਰਾਈਵਰਾਂ ਦੇ ਲਾਈਸੈਂਸ ਰੱਦ, ਭਾਰਤੀ ਮੂਲ ਦੇ ਟਰੱਕ ਡਰਾਈਵਰ ਸਭ ਤੋਂ ਵੱਧ ਹੋਣਗੇ ਪ੍ਰਭਾਵਿਤ !

0
16

ਵਾਸ਼ਿੰਗਟਨ : ਅਮਰੀਕਾ ਦੇ ਕੈਲੀਫੋਰਨੀਆ ਰਾਜ ਨੇ ਵਿਦੇਸ਼ੀਆਂ ਨੂੰ ਜਾਰੀ ਕੀਤੇ ਗਏ ਲਗਭਗ 17 ਹਜਾਰ ਕਮਰਸ਼ੀਅਲ ਡਰਾਈਵਰਾ ਦੇ ਲਾਈਸੈਂਸ ਹੁਣ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਕਦਮ ਨਾਲ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਜਿਨਾਂ ਨੇ ਪਿਛਲੇ ਇੱਕ ਦਹਾਕੇ ਵਿੱਚ ਅਮਰੀਕਾ ‘ਚ ਡਰਾਈਵਰਾਂ ਦੀ ਕਮੀ ਨੂੰ ਪੂਰਾ ਕੀਤਾ ਸੀ, ਨੂੰ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ !

ਇਹ ਵੱਡੀ ਕਾਰਵਾਈ ਡੋਨਾਲਡ ਟਰੰਪ ਪ੍ਰਸ਼ਾਸਨ ਦੁਆਰਾ ਨਾਜਾਇਜ਼ ਪ੍ਰਵਾਸੀਆਂ ਨੂੰ ਗਲਤ ਢੰਗ ਨਾਲ ਲਾਈਸੈਂਸ ਦੇਣ ਦੀ ਚਿੰਤਾ ਤੋਂ ਬਾਅਦ ਸ਼ੁਰੂ ਹੋਈ। ਇਸ ਦਾ ਮੁੱਖ ਕਾਰਨ ਨਾਜਾਇਜ਼ ਟਰੱਕ ਡਰਾਈਵਰਾਂ ਨਾਲ ਜੁੜੇ ਜਾਨ-ਲੇਵਾ ਸੜਕ ਹਾਦਸੇ ਹਨ। ਅਗਸਤ ‘ਚ ਫਲੋਰੀਡਾ ਵਿੱਚ ਇੱਕ ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਡਰਾਈਵਰ ਦੇ ਯੂ-ਟਰਨ ਕਰ ਕੇ ਇੱਕ ਹਾਦਸਾ ਹੋਇਆ ਸੀ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ! ਦੂਜਾ ਪਿਛਲੇ ਮਹੀਨੇ ਕੈਲੀਫੋਰਨੀਆ ‘ਚ ਇੱਕ ਹੋਰ ਗੈਰ ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰ ਨਾਲ ਜੁੜੇ ਹਾਦਸੇ ਵਿੱਚ ਤਿੰਨ ਲੋਕ ਮਾਰੇ ਗਏ ਸਨ ! ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਨੇ ਬੁੱਧਵਾਰ ਨੂੰ ਕਿਹਾ ਕਿ ਲਾਈਸੈਂਸ ਇਸ ਲਈ ਅਵੈਧ ਸਨ, ਕਿਉਂਕਿ ਉਹਨਾਂ ਦੀ ਮਿਆਦ ਪੁੱਗਣ ਦੀ ਮਿਤੀ ਡਰਾਈਵਰਾਂ ਦੇ ਅਮਰੀਕਾ ‘ਚ ਕਾਨੂੰਨੀ ਤੌਰ ਤੇ ਰਹਿਣ ਦੀ ਮਨਜ਼ੂਰ ਸ਼ੁਦਾ ਮਿਆਦ ਤੋਂ ਵੱਧ ਚਲੀ ਗਈ ਸੀ !

ਅਮਰੀਕੀ ਟਰਾਂਸਪੋਰਟ ਸਕੱਤਰ ਸੀਨ ਪੀ ਡਫੀ ਨੇ ਕੈਲੀਫੋਰਨੀਆ ਦੇ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਇਸ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਰਾਜ ਨੇ ਆਪਣੀ ਪ੍ਰਕਿਰਿਆ ਨੂੰ ਗਲਤ ਢੰਗ ਨਾਲ ਸੰਭਾਲਿਆ ! ਡਫੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਦੋਂ ਅਸੀਂ ਉਨਾਂ ਦੇ ਝੂਠ ਨੂੰ ਉਜਾਗਰ ਕਰ ਦਿੱਤਾ ਹੈ ਤਾਂ ਹੁਣ 17000 ਨਾਜਾਇਜ਼ ਢੰਗ ਨਾਲ ਜਾਰੀ ਕੀਤੇ ਗਏ ਟਰੱਕ ਲਾਈਸੈਂਸ ਰੱਦ ਕੀਤੇ ਜਾ ਰਹੇ ਹਨ।

#saddatvusa#america#news#commercial#licensed#truckers#NewsUpdate#americantrucker#Washington#california

LEAVE A REPLY

Please enter your comment!
Please enter your name here